ਸਿ਼ਵ ਸੈਨਾ ਵਲੋਂ ਫਿਲਮ ਆਦੀਪੁਰਸ਼ ਦੇ ਵਿਰੋਧ ਚ ਰੋਸ ਪ੍ਰਦਰਸ਼ਨ

ਅੱਜ ਹੁਸਿ਼ਆਰਪੁਰ ਚ ਸਿ਼ਵ ਸੈਨਾ ਬਾਲ ਠਾਕਰੇ ਵਲੋਂ ਬਾਲੀਵੁੱਡ ਫਿਲਮ ਆਦੀਪੁਰਸ਼ ਦੇ ਵਿਰੋਧ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸੈਂਸਰ ਬੋਰਡ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਿ਼ਵ ਸੈਨਿਕਾਂ ਨੇ ਕਿਹਾ ਕਿ ਇਸ ਫਿਲਮ ਚ ਹਿੰਦੂ ਧਰਮ ਦੀਆਂ ਭਾਵਨਾਵਾਂ ਨਾਲ ਵੱਡਾ ਖਿਲਵਾੜ ਕੀਤਾ ਗਿਆ ਹੈ ਕਿਉਂ ਕਿ ਫਿਲਮ ਚ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਹਿੰਦੂਆਂ ਦੀ ਭਾਵਨਾਵਾਂ ਨੂੰ ਵੱਡੀ ਸੱਟ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਵਿਵਾਦਿਤ ਫਿਲਮਾਂ ਨੂੰ ਮਨਜੂਰੀ ਦੇਣ ਵਾਲੇ ਸੈਂਸਰ ਬੋਰਡ ਦੇ ਅਧਿਕਾਰੀਆਂ ਖਿਲਾਫ ਵੀ ਸਰਕਾਰ ਨੂੰ ਸਖਤ ਕਾਨੂਨੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਸੈਂਸਰ ਬੋਰਡ ਨੂੰ ਵੀ ਧਾਰਮਿਕ ਮਸਲਿਆਂ ਨੂੰ ਧਿਆਨ ਚ ਰੱਖ ਕੇ ਫਿਲਮ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ਪ੍ਰਬੰਧਕਾਂ ਵਲੋਂ ਹਿੰਦੂ ਧਰਮ ਨੂੰ ਇਸ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸੈਂਸਰ ਬੋਰਡ ਨੇ ਜਲਦ ਫਿਲਮ ਦੇ ਰੋਕ ਨਾ ਲਾਈ ਤਾਂ ਆਉਣ ਵਾਲੇ ਸਮੇਂ ਚ ਸੰਘਰਸ਼ ਤਿੱਖਾ ਕੀਤਾ ਜਾਵੇਗਾ।

See also  ਪਰਾਲੀ ਦੇ ਵੱਧਦੇ ਮਾਮਲੇ ਤੇ ਹੁਣ DGP ਨੇ ਇਨ੍ਹਾਂ ਜ਼ਿਲ੍ਹਿਆਂ ਦੇ SSP ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ