ਸਰਪੰਚ ਵੱਲੋਂ ਕੀਤੀ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਸੂਬੇ ਦੇ ਕਿਸੇ ਵੀ ਹਿੱਸੇ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਚ ਦਰਜਾ ਦਿੱਤਾ ਜਾਦਾਂ ਤੇ ਇਸ ਦੀ ਬੇਅਦਬੀ ਕਰਨ ਵਾਲੇ ਨੂੰ ਉਸਦੀ ਬਣਦੀ ਸਜ਼ਾ ਜਰੂਰ ਦਿੱਤੀ ਜਾਂਦੀ ਹੈ ਤੇ ਬੇਅਦਬੀ ਦਾ ਅਜਿਹਾ ਹੀ ਮਾਮਲਾ ਸਾਘਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਦੇ ਸਰਪੰਚ ਦੇ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਤੇ ਗੂਰੂ ਘਰ ਦੇ ਵਿਚ ਪੈਲਸ ਵਰਗਾ ਮਹੌਲ ਬਣਾਇਆਂ ਗਿਆਂ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਗਿਆਂ ਤੇ ਜਿਸਦੇ ਚਲਦੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਕ ਮੰਗ ਪੱਤਰ ਦਿਤਾ ਗਿਆ ਜਿਸਦੇ ਚਲਦੇ ਗੁਰੂ ਘਰ ਦੇ ਵਿਚ ਪੈਲਸ ਵਰਗਾ ਮਾਹੌਲ ਬਣਾਇਆ ਗਿਆ ਤੇ ਜੁੱਤੀਆਂ ਸਮੇਤ ਅੰਦਰ ਜਾਕੇ ਬੇਅਦਬੀ ਕੀਤੀ ਗਈ ।

ਦੂਜੇ ਪਾਸੇ ਅੰਗਰੇਜ ਸਿੰਘ ਦਾ ਕਹਿਣਾ ਹੈ ਕਿ ਸਰਪੰਚ ਕੁੱਲਵਿੰਦਰ ਸਿੰਘ ਵੱਲੋਂ ਆਪਣੇ ਪੁੱਤਰ ਦਾ ਵਿਆਹ ਸਮਾਗਮ ਸੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਜੁੱਤੀਆਂ ਪਾਕੇ ਬੇਅਦਬੀ ਕੀਤੀ ਗਈ ਤੇ ਕੇਸਗੜ੍ਹ ਸਾਹਿਬ ਤਖਤ ਤੋਂ ਗਿਆਨੀ ਰਘੁਬੀਰ ਸਿੰਘ ਵੀ ਇਸ ਵਿਆਹ ਸਮਾਗਮ ਦੇ ਵਿਚ ਪਹੁੰਚੇ ਸੀ ਤੇ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਵੀ ਉੱਥੇ ਮੌਜੂਦ ਸੀ ਪਰ ਉਹਨਾ ਦੇ ਵਲੋਂ ਇਹ ਮੁੱਦਾ ਨਹੀ ਚੱਕਿਆ ਗਿਆ ਤੇ ਗੁਰੂ ਘਰ ਚ ਜੁੱਤੀਆ ਲੈ ਕੇ ਜਾਣਾ ਗਲਤ ਹੈ ਤੇ ਜਿਸਦੇ ਚਲਦੇ ਬੇਅਦਬੀ ਕੀਤੀ ਗਈ

See also  Gurdaspur News: ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਗੋਲੀ/ਬਾਰੀ, 1 ਗੈਂਗਸਟਰ ਜ਼ਖਮੀ, 4 ਕਾਬੂ