ਵੱਡੀ ਖ਼ਬਰ: CM ਭਗਵੰਤ ਮਾਨ ਨੂੰ ਮਿਲੀ ਧਮਕੀ, ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਰੱਚੀ ਜਾ ਰਹੀ ਵੱਡੀ ਸਾਜਿਸ਼

ਚੰਡੀਗੜ੍ਹ: ਭਾਰਤ ਦੀ ਖੂਫਿਆ ਏਜੰਸੀਆਂ ਨੇ ਵੱਡਾ ਅਲਰਟ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਮਾਨਵ ਬਮ ਅਤੇ ਕਾਤਲਾਂ ਲਈ ਫਿਲਹਾਲ ਗੂਗਲ ‘ਤੇ ਇੱਕ ਐਪ ਬਣਾਈ ਜਾ ਰਹੀ ਹੈ। ਵਿਦੇਸ਼ ਦੀ ਧਰਤੀ ‘ਤੇ ਤਿਆਰ ਹੋਣ ਵਾਲੇ ਇਸ ਐਪ ਦਾ ਨਾਂਅ ਵੀ ਰੱਖ ਲਿਆ ਗਿਆ ਹੈ। ਇਸ ਸਾਰੀ ਸਾਜਿਸ਼ ਰੱਚਣ ਵਾਲਾ ਹੋਰ ਕੋਈ ਨਹੀਂ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਹੈ। ਉਸ ਨੇ ਆਪਣੀ ਜਥੇਬੰਦੀ ਸਿੱਖ ਫਾਰ ਜਸਟਿਸ ਨਾਲ ਮਿਲ ਕੇ ਇਹ ਸਾਜਿਸ਼ ਰੱਚੀ ਹੈ।

ਭਗਵੰਤ ਮਾਨ ਨੂੰ ਲੱਗ ਰਿਹਾ ਧੱਕੇ ਤੇ ਧੱਕਾ ? ਜੇ ਲੋਕਤੰਤਰ ਖਤਮ ਕਰਨੀ, ਤਾਂ ਲੋਕ ਜਵਾਬ ਦੇਣਗੇ !

ਇੰਨਾ ਹੀ ਨਹੀਂ ਪੰਨੂ ਨੇ ਇਹ ਐਲਾਨ 31 ਅਗਸਤ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮੌਕੇ ਕੀਤਾ ਹੈ। ਕੇਂਦਰੀ ਖੁਫੀਆ ਏਜੰਸੀਆਂ ਨੂੰ ਪੰਨੂ ਦੀ ਇਸ ਧਮਕੀ ਅਤੇ ਰਚੀ ਜਾ ਰਹੀ ਸਾਜ਼ਿਸ਼ ਬਾਰੇ ਪਤਾ ਲੱਗ ਗਿਆ ਹੈ।

 

See also  ਹਰਜੋਤ ਸਿੰਘ ਬੈਂਸ ਦੀ ਨਵੀਂ ਪਹਿਲ, ਸਕੂਲ ਦੀ ਅਸਲ ਸਥਿਤੀ ਜਾਣਨ ਲਈ ਵਿਦਿਆਰਥੀਆਂ ਨੂੰ ਲਿਆਂਦਾ ਸਕੱਤਰੇਤ