ਓਡੀਸ਼ਾ ‘ਚ ਖੇਡੇ ਜਾ ਰਹੇ 15ਵੇਂ ਹਾਕੀ ਵਿਸ਼ਵ ਕੱਪ (Hockey WC 2023)ਤੀ ਟੀਮ ਦਾ ਆਪਣੇ ਪੂਲ ਵਿੱਚ ਆਖਰੀ ਮੈਚ ਸੀ। ਪੂਲ ‘ਚ ਸਿਖਰ ‘ਤੇ ਬਣੇ ਰਹਿਣ ਲਈ ਭਾਰਤੀ ਟੀਮ ਨੂੰ ਇੱਥੇ ਵੱਡੀ ਜਿੱਤ ਦੀ ਲੋੜ ਸੀ ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਭਾਰਤੀ ਟੀਮ ਪੂਲ-ਡੀ ‘ਚ ਪਹਿਲੇ ਸਥਾਨ ‘ਤੇ ਨਾ ਆਉਣ ਕਾਰਨ ਸਿੱਧੇ ਕੁਆਰਟਰ ਫਾਈਨਲ ‘ਚ ਵੀ ਜਗ੍ਹਾ ਨਹੀਂ ਬਣਾ ਸਕੀ। ਹੁਣ ਉਸ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਕਰਾਸਓਵਰ ਮੈਚ ਖੇਡਣਾ ਹੋਵੇਗਾ।ਵਰਲਡ ਕੱਪ ਹਾਕੀ ਟੂਰਨਾਮੈਂਟ ਨੂੰ ਲੈਕੇ ਭਾਰਤ ਦੇ ਲਈ ਚੰਗੀ ਅਤੇ ਬੁਰੀ 2 ਖ਼ਬਰਾਂ ਸਾਹਮਣੇ ਆਇਆ ਹਨ। ਪਹਿਲਾਂ ਚੰਗੀ ਖ਼ਬਰ ਤੁਹਾਨੂੰ ਦੱਸ ਦੇ ਹਾਂ ਭਾਰਤ ਨੇ ਤੀਜੇ ਲੀਗ ਮੈਚ ਵਿੱਚ ਵੇਲਸ ਨੂੰ 4-2 ਦੇ ਫਰਕ ਨਾਲ ਹਰਾ ਦਿੱਤਾ ਹੈ ਪਰ ਉਹ ਸਿੱਧੇ ਕੁਆਟਰ ਫਾਈਲਨ ਵਿੱਚ ਕੁਆਲੀਫਾਈ ਨਹੀਂ ਕਰ ਸਕਦੀ ਹੈ । ਇਸ ਦੇ ਲਈ ਟੀਮ ਇੰਡੀਆ ਨੂੰ ਵੇਲਸ ਨੂੰ 8-0 ਦੇ ਫਰਕ ਨਾਲ ਹਰਾਉਣਾ ਸੀ । ਇਸ ਲਈ ਹੁਣ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਦੀ ਟੀਮ ਨੂੰ ਹਰਾਉਣਾ ਹੋਵੇਗਾ ।ਵੇਲਸ ਨਾਲ ਖੇਡੇ ਗਏ ਵਰਲਡ ਕੱਪ ਦੇ ਤੀਜੇ ਮੈਚ ਵਿੱਚ ਭਾਰਤ ਵੱਲੋਂ ਅਕਾਸ਼ਦੀਪ ਸਿੰਘ ਨੇ 2 ਗੋਲ ਕੀਤੇ ਜਦਕਿ ਸ਼ਮਸ਼ੇਰ ਅਤੇ ਹਰਮਨਪ੍ਰੀਤ ਸਿੰਘ ਨੇ 1-1 ਗੋਲ ਕੀਤਾ ।
ਭਾਰਤੀ ਟੀਮ ਨੇ ਆਪਣਾ ਪਹਿਲਾ ਮੈਚ ਸਪੇਨ ਖਿਲਾਫ 2-0 ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਉਸ ਦਾ ਇੰਗਲੈਂਡ ਨਾਲ ਮੈਚ 0-0 ਨਾਲ ਡਰਾਅ ਰਿਹਾ। ਤੀਜੇ ਮੈਚ ਵਿੱਚ ਵੇਲਜ਼ ਖ਼ਿਲਾਫ਼ 4-2 ਦੀ ਜਿੱਤ ਤੋਂ ਬਾਅਦ ਭਾਰਤੀ ਟੀਮ ਕੋਲ +4 ਦਾ ਗੋਲ ਅੰਤਰ ਸੀ। ਇਸ ਦੇ ਨਾਲ ਹੀ ਇੰਗਲੈਂਡ ਦਾ ਗੋਲ ਅੰਤਰ +9 ਰਿਹਾ। ਇੰਗਲੈਂਡ ਨੇ ਵੇਲਜ਼ ਅਤੇ ਸਪੇਨ ਨੂੰ ਵੱਡੇ ਫਰਕ ਨਾਲ ਜਿੱਤਿਆ ਸੀ।
22 ਜਨਵਰੀ ਨੂੰ ਨਿਊਜ਼ੀਲੈਂਡ ਦੇ ਨਾਲ ਕਰਾਸ ਓਵਰ ਮੈਚ
ਭਾਰਤੀ ਟੀਮ ਪੂਲ ਡੀ ਵਿੱਚ ਇੰਗਲੈਂਡ ਤੋਂ ਬਾਅਦ ਦੂਜੇ ਨੰਬਰ ‘ਤੇ ਹੈ । ਭਾਰਤ ਦਾ ਕਰਾਸ ਓਵਰ ਮੈਚ 22 ਜਨਵਰੀ ਨੂੰ ਪੂਲ c ਦੇ ਤੀਜੇ ਨੰਬਰ ਦੀ ਟੀਮ ਨਿਊਜ਼ੀਲੈਂਡ ਨਾਲ ਹੋਵੇਗਾ । ਉਸ ਮੈਚ ਦੀ ਜਿੱਤ ਹਾਸਲ ਕਰਨ ਤੋਂ ਬਾਅਦ ਹੀ ਭਾਰਤੀ ਟੀਮ ਕੁਆਟਰ ਫਾਈਨਲ ਵਿੱਚ ਪੂਲ ਬੀ ਟੇਬਲ ਦੀ ਟਾਪ ਟੀਮ ਨਾਲ ਖੇਡੇਗੀ । ਜਦਕਿ ਇੰਗਲੈਂਡ ਦੀ ਟੀਮ ਸਿੱਦਾ ਕੁਆਟਰ ਫਾਈਨਲ ਵਿੱਚ ਕੁਆਲੀਫਾਈ ਕਰ ਗਈ ਹੈ ।
Post by Tarandeep singh