ਵੇਰਕਾ ਬੂਥ ਦੇ ਮਾਲਿਕ ਤੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਤਿੱਖਾ ਵਿਰੋਧ

ਅਮ੍ਰਿਤਸਰ ਦੇ ਲਾਰੰਸ ਰੋਡ ਦੇ ਨਹਿਰੂ ਸ਼ੌਪਿੰਗ ਕੰਮਲੈਕਸ ਤੇ ਕਾਂਗਰਸ ਸਰਕਾਰ ਦੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਵਲੋ ਅਲਾਟ ਕੀਤੇ ਵੇਰਕਾ ਬੂਥ ਨੂੰ ਨਗਰ ਸੁਧਾਰ ਟ੍ਰਸਟ ਵਲੋਂ ਹਟਾਇਆ ਗਿਆ ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮਾਂ ਨੇ ਵੇਰਕਾ ਬੂਥ ਦਾ ਇੱਕ ਦਮ ਹੀ ਸਾਰਾ ਸਮਾਨ ਕਢ ਕੇ ਸੜਕ ਤੇ ਰੱਖ ਦਿੱਤਾ

ਇਸ ਮੌਕੇ ਵੇਰਕਾ ਬੂਥ ਦੇ ਮਾਲਕ ਨੇ ਕਿਹਾ ਕਿ ਟਰੱਸਟ ਦੇ ਮੁਲਾਜ਼ਮਾਂ ਨੇ ਬਿਨਾ ਨੋਟਿਸ ਦੇ ਹੀ ਸਾਰਾ ਸਮਾਨ ਬਾਹਰ ਕਢ ਦਿਤਾ ਤੇ ਬੂਥ ਦੀ ਤੋੜ ਭਣ ਵੀ ਕਰ ਦਿੱਤੀ ਉਨ੍ਹਾ ਕਿਹਾ ਕਿ ਇਸ ਬੂਥ ਦਾ ਮਾਣਯੋਗ ਅਦਾਲਤ ਵਿੱਚ ਸਟੇ ਦਾ ਕੇਸ ਚੱਲ ਰਿਹਾ ਹੈ ਪਰ ਟਰੱਸਟ ਦੇ ਅਧਿਕਾਰੀਆਂ ਨੇ ਇਸ ਨੂੰ ਮੰਨਣ ਤੋਂ ਇੰਨਕਾਰ ਕਰ ਦਿੱਤਾ ਹੈ ਇਸ ਮੌਕੇ ਜਦ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰੱਸਟ ਵਲੋ ਬੂਥ ਦੇ ਮਾਲਕ ਨੂੰ ਬੂਥ ਖਾਲੀ ਕਰਨ ਦਾ 15 ਦਿਨ ਪਹਿਲਾਂ ਨੋਟਿਸ ਜਾਰੀ ਕੀਤਾ ਸੀ ਪਰ ਬੂਥ ਦੇ ਮਾਲਕ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਬੂਥ ਮਲਕਾ ਦੇ ਪਰਿਵਾਰ ਨੇ ਸਰਕਾਰੀ ਅਧਿਕਾਰੀਆਂ ਨਾਲ ਬੋਲ ਬੁਲਾਰਾ ਵੀ ਕੀਤਾ ਇਸ ਸਾਰੀ ਘਟਨਾ ਤੋਂ ਬਾਅਦ ਟਰੱਸਟ ਅਧਿਕਾਰੀਆਂ ਨੇ ਸਾਰਾ ਸਮਾਨ ਜਿਹੜਾ ਜ਼ਬਤ ਕੀਤਾ ਸੀ ਉਹ ਵਾਪਸ ਕਰ ਦਿੱਤਾ

See also  ਇੱਕ ਕਾਰ ਸਵਾਰ ਵੱਲੋ ਪੁਲੀਸ ਨਾਕਾ ਤੋੜ ਕੇ ਕੀਤੀ ਭਜਨ ਦੀ ਕੋਸ਼ਿਸ਼