ਵਕੀਲਾਂ ਦੀ ਟੀਮ ਡਿਬਰੂਗੜ੍ਹ ਭੇਜੇਗੀ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਹੈ ਜਿਸ ਚ ਉਹਨਾ ਦਾ ਕਹਿਣਾ ਹੈ ਕਿ ਹੁਣ ਵਕੀਲਾਂ ਦੀ ਟੀਮ ਅਸਾਮ ਦੇ ਵਿੱਚ ਡਿਬਰੂਗੜ ਭੇਜੀ ਜਾਵੇਗੀ ਤੇ ਜਿਹਨਾਂ ਨੌਜਵਾਨਾਂਤੇ ਐਨਐਸਏ ਲਗਾਇਆ ਗਿਆ ਹੈ ਉਹਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ
ਆਪ੍ਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ 18 ਮਾਰਚ ਤੋਂ ਲਗਾਤਾਰ ਭਾਲ ਜਾਰੀ ਹੈ ਤੇ ਪੁਲਿਸ ਦੀ ਗ੍ਰਿਫਤਾਰੀ ਤੋਂ ਅਜੇ ਬਾਹਰ ਹੈ ਤੇ ਜਿਸਨੂੰ ਲੈ ਕੇ ਉਹਨਾ ਦੇ ਕਈਆ ਸਾਥੀਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਕਈ ਉਹਨਾ ਦੇ ਸਾਥੀ ਅਸਾਮ ਦੀ ਜੇਲ੍ਹ ਡਿਬਰੂਗੜ੍ਹ ਵਿੱਚ ਭੇਜੇ ਗਏ ਨੇ ਤੇ ਉਹਨਾ ਤੇ ਐਨਐਸ ਏ ਲਗਾਇਆ ਗਿਆ ਹੈ ਤੇ ਜਿਸਨੂੰ ਦੇਖਦੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਜਿਹਨਾਂ ਉੱਤੇ ਸਰਕਾਰ ਨੇ ਬੇਕਸੂਰ ਨੌਜਵਾਨਾਂ ਤੇ ਐਨਐਸਏ ਵਵਰਗੇ ਐਕਟ ਲਗਾਏ ਗਏ ਨੇ ਉਹਨਾ ਦੀ ਮਦਦ ਲਈ ਹੁਣ ਵਕੀਲਾਂ ਦੀ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਣ ਦਾ ਐਲਾਨ ਕੀਤਾ ਗਿਆ ਹੈ।

See also  ਸੈਰ-ਸਪਾਟਾ ਖੇਤਰ ਦੇ ਦਿੱਗਜ਼ਾਂ ਅਤੇ ਸਿਰਕੱਢ ਹਸਤੀਆਂ ਵੱਲੋਂ ਟੂਰਿਜ਼ਮ ਸਮਿਟ ਕਰਵਾਉਣ ਦੇ ਨਿਵੇਕਲੇ ਉਪਰਾਲੇ ਲਈ ਸੂਬਾ ਸਰਕਾਰ ਦੀ ਭਰਵੀਂ ਸ਼ਲਾਘਾ