ਲੜਕੀ ਕੋਲੋਂ ਪਰਸ ਖੋਹਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

ਬੀਤੇ ਦਿਨੀ ਮਨਪ੍ਰੀਤ ਕੌਰ ਪੁੱਤਰੀ ਸੁਦਰਸ਼ਨ ਸਿੰਘ ਵਾਸੀ ਵਾਰਡ ਨੰਬਰ 2 ਜੋ ਕਿ ਡਾਕਘਰ ਵਿੱਚ ਕੰਮ ਕਰਦੀ ਹੈ ਅਪਣੀ ਸਕੂਟਰੀ ਤੇ ਸਵਾਰ ਹੋਕੇ ਰਾਵਲਪਿੰਡੀ ਰੋਡ਼ ਤੋਂ ਆਪਣੇ ਦਫਤਰ ਜਾ ਰਹੀ ਸੀ ਤਾਂ ਇੱਕ ਅਣਪਛਾਤਾ ਵਿਅਕਤੀ ਉਸਦਾ ਪਰਸ ਖੋਹਕੇ ਫ਼ਰਾਰ ਹੋ ਗਿਆ।

ਮਨਪ੍ਰੀਤ ਦੇ ਦੱਸਣ ਮੁਤਾਬਿਕ ਉਸਦੇ ਪਰਸ ਵਿੱਚ ਉਸਦੇ ਜਰੂਰੀ ਕਾਗਜ਼ਾਤ ਅਤੇ ਏ ਟੀ ਐਮ ਕਾਰਡ ਸੀ। ਘਟਨਾ ਤੋਂ ਬਾਅਦ ਜਦੋ ਉਹ ਆਪਣੇ ਪਿਤਾ ਨਾਲ ਬੈਂਕ ਵਿੱਚ ਏ ਟੀ ਐਮ ਕਾਰਡ ਬੰਦ ਕਰਵਾਉਣ ਗਈ ਤਾਂ ਬਦਕਿਸਮਤੀ ਨਾਲ ਬੈਂਕ ਤੋਂ ਬਾਹਰੋਂ ਉਨ੍ਹਾਂ ਦੀ ਸਕੂਟਰੀ ਵੀ ਚੋਰੀ ਹੋ ਗਈ।

ਜਦੋਂ ਇਸ ਘਟਨਾ ਦੀ ਥਾਣਾ ਗੜ੍ਹਸ਼ੰਕਰ ਵਿੱਖੇ ਇਤਲਾਹ ਦਿੱਤੀ ਗਈ ਤਾਂ ਐਸ ਐੱਚ ਓ ਹਰਪ੍ਰੇਮ ਨੇ ਆਪਣੀ ਟੀਮ ਨਾਲ ਡੂੰਗਾਈ ਨਾਲ ਇਸਦੀ ਜਾਂਚ ਕਰਕੇ 24 ਘੰਟਿਆਂ ਤੋਂ ਵੀ ਪਹਿਲਾਂ ਪਰਸ ਖੋਹਣ ਵਾਲਾ ਵਿਅਕਤੀ ਰੋਹਿਤ ਪੁੱਤਰ ਦਵਿੰਦਰ ਕੁਮਾਰ ਵਾਸੀ ਗੜੀ ਥਾਣਾ ਗੜ੍ਹਸ਼ੰਕਰ ਨੂੰ ਗਿਰਫ਼ਤਾਰ ਕਰਕੇ ਦੋਸ਼ੀ ਪਾਸੋਂ ਉਕਤ ਸਾਮਾਨ ਸਮੇਤ ਪਰਸ ਬਰਾਮਦ ਕਰਕੇ ਦੋਸ਼ੀ ਦੇ ਖ਼ਿਲਾਫ਼ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

See also  ਬਾਲ ਕਮਿਸ਼ਨ ਦੇ ਚੇਅਰਮੈਨ ਵੱਲੋਂ ਜਲੰਧਰ ਵਿਚ ਵਾਪਰੀ ਘਟਨਾ ਦੀ ਕੀਤੀ ਨਿਖੇਧੀ