ਲੁਧਿਆਣਾ ਦੇ ਸੈਕਟਰ 32 ਵਿੱਚ ਇੱਕ ਡਾਕਟਰ ਦੀ ਕੋਠੀ ਵਿੱਚ ਕੰਧ ਟੱਪ ਕੇ ਚੋਰਾਂ ਨੇ ਘਰ ਅੰਦਰ ਪਏ ਕੀਮਤੀ ਸਮਾਨ ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸੋਨੇ ਚਾਂਦੀ ਦੇ ਜੇਵਰ, ਐਲ ਈ ਡੀ, ਤੋਂ ਇਲਾਵਾ ਕਰੀਬ ਇੱਕ ਲੱਖ ਰੁਪਏ ਚੋਰੀ ਕਰ ਲਏ।
ਘਰ ਦੇ ਮਾਲਿਕ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਮਿਲਣ ਰਾਜਸਥਾਨ ਗਏ ਹੋਏ ਸਨ, ਮਗਰੋਂ ਸਿਖਰ ਦੁਪਹਿਰੇ ਤਿੰਨ ਚੋਰਾਂ ਨੇ ਘਰ ਦੀ ਕੰਧ ਟੱਪ ਕੇ ਅੰਦਰ ਵਾਲਾ ਦਰਵਾਜਾ ਤੋੜਕੇ ਅੰਦਰ ਦਾਖਲ ਹੋਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਦੀ ਇਹ ਸਾਰੀ ਕਰਤੂਤ ਘਰ ਦੇ ਬਾਹਰ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ।
ਓਧਰ ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਸੀ ਐਮ ਦੀ ਲੁਧਿਆਣਾ ਫੇਰੀ ਤੇ ਲੱਗੀ ਡਿਊਟੀ ਦਾ ਹਵਾਲਾ ਦਿੰਦਿਆਂ ਐਸ ਐਚ ਓ ਨੇ ਮਿਲਣ ਲਈ ਅਸਮਰਥਾ ਜਤਾਈ, ਅਤੇ ਕੁਝ ਵੀ ਦੱਸਣ ਤੋਂ ਇੰਨਕਾਰ ਕਰ ਦਿੱਤਾ।
Related posts:
ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰ ਚੜ੍ਹੇ ਪੁਲਿਸ ਹੱਥੇ
ਕਾਲਜਾਂ/ਯੂਨੀਵਰਸਿਟੀਆਂ ਵਲੋਂ ਐਸ.ਸੀ./ਬੀ.ਸੀ. ਵਿਦਿਆਰਥੀਆਂ ਦਾ ਹੋ ਰਿਹੈ ਸ਼ੋਸਣ
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟ...
ਰਾਮ ਰਹੀਮ ਦੀ ਪੈਰੋਲ ਹੋਈ ਮਨਜ਼ੂਰ ਮੁੜ ਜੇਲ੍ਹ 'ਚੋਂ 40 ਦਿਨਾਂ ਲਈ ਬਾਹਰ ਆਉਣਗੇ ਰਾਮ ਰਹੀਮ ਸ਼ਾਹ ਸਤਨਾਮ ਦਾ ਜਨਮ ਦਿਨ ਮਨਾਉ...