ਰੋਹਿਤ ਮੈਚ ਵਿੱਚ 2 ਚੁੱਕੇ ਲਗਾਉਣ ਦੇ ਨਾਲ ਹੀ ਘਰੇਲੂ ਮੈਦਾਨ ‘ਤੇ ਵਨ ਡੇ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ। ਉਨ੍ਹਾਂ ਨੇ ਇਸ ਮਾਮਲੇ ਵਿੱਚ ਧੋਨੀ ਨੂੰ ਪਿੱਛੇ ਛੱਡ ਦਿੱਤਾ। ਟੀਮ ਇੰਡੀਆ ਦੇ ਸਾਬਕਾ ਕਪਤਾਨ ਨੇ ਭਾਰਤੀ ਜ਼ਮੀਨ ‘ਤੇ ਵਨਡੇ ਮੈਚਾਂ ਵਿੱਚ 123 ਛੱਕੇ ਲਗਾਏ ਸਨ। ਰੋਹਿਤ ਨੇ ਜਦੋਂ ਭਾਰਤੀ ਪਾਰੀ ਦੇ ਤੀਜੇ ਓਵਰ ਵਿੱਚ ਹੇਨਰੀ ਸ਼ਿਪਲੀ ਦੀ ਗੇਂਦ ‘ਤੇ ਛੱਕਾ ਲਗਾਇਆ ਤਾਂ ਉਹ ਧੋਨੀ ਤੋਂ ਅੱਗੇ ਨਿਕਲ ਗਏ। ਉਸਦੇ ਬਾਅਦ ਉਨ੍ਹਾਂ ਨੇ ਇੱਕ ਹੋਰ ਛੱਕਾ ਜੜਿਆ। ਭਾਰਤੀ ਜ਼ਮੀਨ ‘ਤੇ ਛੱਕਿਆਂ ਦੀ ਗਿਣਤੀ ਹੁਣ 125 ਹੋ ਗਈ ਹੈ।
ਰੋਹਿਤ ਗੁਰੂਨਾਥ ਸ਼ਰਮਾ ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਹੈ ਅਤੇ ਭਾਰਤੀ ਕ੍ਰਿਕਟ ਟੀਮ ਦਾ ਮੌਜੂਦਾ ਕਪਤਾਨ ਹੈ। ਹਰ ਸਮੇਂ ਦੇ ਸਭ ਤੋਂ ਵਧੀਆ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਰੋਹਿਤ ਸ਼ਰਮਾ ਆਪਣੇ ਸਮੇਂ, ਚੁਸਤ, ਛੱਕੇ ਮਾਰਨ ਦੀਆਂ ਯੋਗਤਾਵਾਂ ਅਤੇ ਲੀਡਰਸ਼ਿਪ ਲਈ ਜਾਣਿਆ ਜਾਂਦਾ ਹੈ।
ਇਸ ਤੋਂ ਇਲਾਵਾ ਰੋਹਿਤ ਨੇ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਗਿਲਕ੍ਰਿਸਟ ਨੂੰ ਪਿੱਛੇ ਛੱਡ ਦਿੱਤਾ ਹੈ। ਹਿੱਟਮੈਨ ਨੇ ਵਨਡੇ ਮੈਚਾਂ ਵਿੱਚ ਹੁਣ ਤੱਕ 9630 ਦੌੜਾਂ ਬਣਾ ਲਈਆਂ ਹਨ। ਉੱਥੇ ਹੀ ਜੇਕਰ ਗਿਲਕ੍ਰਿਸਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵਨਡੇ ਮੈਚਾਂ ਵਿੱਚ 9619 ਦੌੜਾਂ ਬਣਾਈਆਂ ਸਨ। ਰੋਹਿਤ ਨੇ ਨਿਊਜ਼ੀਲੈਂਡ ਖਿਲਾਫ਼ 38 ਗੇਂਦਾਂ ‘ਤੇ 34 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਚਾਰ ਚੌਕੇ ਤੇ 2 ਛੱਕੇ ਲਗਾਏ। ਰੋਹਿਤ ਨੇ ਸ਼੍ਰੀਲੰਕਾ ਖਿਲਾਫ਼ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿੱਚ 142 ਦੌੜਾਂ ਬਣਾਈਆਂ ਸਨ।