ਰੇਲਵੇ ਸਟੇਸ਼ਨ ਲੁਧਿਆਣੇ ਤੋ 15 ਨਾਬਾਲਗ ਬੱਚੇ ਕੀਤੇ ਬਰਾਮਦ

ਲੁਧਿਆਣੇ ਰੇਲਵੇ ਸਟੇਸ਼ਨ ਦੇ ਉੱਪਰ 15 ਨਾਬਾਲਗ ਬੱਚਿਆ ਨੂੰ ਬਰਾਮਦ ਕੀਤਾ ਗਿਆ ਹੈ ਜਿਸਦੀ ਜਾਣਕਾਰੀ ਕਿਸੇ ਗੁਪਤ ਵਿਅਕਤੀ ਦੇ ਵੱਲੋਂ ਦਿੱਤੀ ਗਈ ਹੈ ਤੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਚਾਈਲਡ ਹੈਲਪ ਲਾਈਨ ਦੇ ਅਧਿਕਾਰੀ ਨੇ ਦਸਿਆ ਕਿ 15 ਬੱਚਿਆ ਨੂੰ ਰੇਲਵੇ ਸ਼ਟੇਸ਼ਨ ਤੋਂ ਬਰਾਮਦ ਕੀਤਾ ਹੈ।

childrens

ਬੱਚਿਆ ਦੀ ਉਮਰ ਤਕਰੀਬਨ 12 ਤੋਂ 17 ਸਾਲ ਦੇ ਵਿੱਚ ਵਿੱਚ ਹੈ ਤੇ ਬੱਚਿਆ ਦੇ ਨਾਲ ਉਹਨਾਂ ਦੇ ਮਾ ਬਾਪ ਵੀ ਮੌਜੂਦ ਨਹੀ ਸੀ ਤੇ ਬੱਚਿਆ ਨੂੰ ਚਾਈਲਡ ਲੈਂਬਰ ਵਾਸਤੇ ਲਿਆਂਦਾ ਗਿਆ ਸੀ ਤੇ ਜਦੋਂ ਤੱਕ ਇਹਨਾਂ ਬੱਚਿਆਂ ਦੇ ਮਾਂ ਬਾਪ ਨਹੀ ਮਿਲ ਜਾਂਦੇ ਉਦੋਂ ਤੱਕ ਬੱਚਿਆ ਨੂੰ ਚਾਇਲਡ ਹੋਮ ਦੇ ਵਿੱਚ ਰਖਿਆਂ ਜਾਵੇਗਾ ।

ਬੱਚੇ ਰੱਬ ਦਾ ਰੂਪ ਹੁੰਦੇ ਨੇ ਉਹਨਾਂ ਨੂੰ ਛੋਟੀ ਉਮਰੇ ਕੁੱਝ ਜਿਆਦਾ ਸਮਝ ਨਹੀ ਹੁੰਦੀ ਤੇ ਉਹਨਾਂ ਨੂੰ ਜੋ ਕਹੋ ਕਰਨ ਨੂੰ ਮੰਨ ਜਾਂਦੇ ਤੇ ਉਹ ਕਦੋਂ ਕਿਸੇ ਦਾ ਸ਼ਿਕਾਰ ਹੋ ਜਾਣ ਕੁਝ ਨਹੀ ਪਤਾ ਪਰ ਇਸ ਗੱਲ ਦਾ ਅਕਸਰ ਮਾਂ ਬਾਪ ਨੂੰ ਧਿਆਨ ਰੱਖਣਾ ਚਾਹੀਦਾ ਕਿ ਉਹ ਕਿਸੇ ਵੀ ਗੈਰ ਨਾਲ ਆਪਣਾ ਬੱਚਾ ਨਾ ਭੇਜਣ ਤਾ ਕਿ ਉਹ ਵੀ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ।

See also  ਜਿਨਸ਼ੀ ਸ਼ੋਸ਼ਣ ਚ ਬ੍ਰਿਜ਼ ਭੂਸ਼ਣ ਨੂੰ ਮਿਲੀ ਵੱਡੀ ਰਾਹਤ