ਰਾਹੁਲ ਗਾਂਧੀ ਦੇ ਸੁਰੱਖਿਆ ਗਾਰਡ ਵਲੋਂ ਧੱਕਾ ਮਾਰਨ ‘ਤੇ ਰਾਜਾ ਵੜਿੰਗ ਕੀ ਬੋਲੇ ?

 :ਭਾਰਤ ਜੋੜੋ ਯਾਤਰਾ ‘ਚ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਰਾਜਾ ਵੜਿੰਗ ”ਇੱਕ ਵਰਕਰ ਨੂੰ Rahul Gandhi ਨਾਲ ਮਿਲਵਾਉਣ ਲੈਕੇ ਗਏ ਸਨ ਸੂਬਾ ਪ੍ਰਧਾਨ ਵੜਿੰਗਰਾਹੁਲ ਦੇ ਨੇੜੇ ਜਾਣ ‘ਤੇ ਸੁਰੱਖਿਆ ਮੁਲਾਜ਼ਮਾਂ ਨੇ ਰਾਜਾ ਵੜਿੰਗ ਨੂੰ ਧੱਕਾ ਮਾਰ ਕੇ ਕੀਤਾ ਪਾਸੇ ਸੁਰੱਖਿਆ ਮੁਲਾਜ਼ਮਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਰਾਜਾ ਵੜਿੰਗ

Amarinder Singh Raja Warring

ਰਾਹੁਲ ਗਾਂਧੀ ਦੇ ਸੁਰੱਖਿਆ ਗਾਰਡ ਵਲੋਂ ਧੱਕਾ ਮਾਰਨ ‘ਤੇ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਹੈ ਲਿਖਿਆ ਕਿ…….ਮੈਂ ਪੰਜਾਬ ਦੇ ਹਰ ਇੱਕ ਵਿਅਕਤੀ, ਕਾਂਗਰਸ ਪਾਰਟੀ ਦੇ ਇਕੱਲੇ-ਇਕੱਲੇ ਵਰਕਰ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹੜੇ ਅੱਜ ਨਫ਼ਰਤ, ਹਿੰਸਾ ਅਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੇ ਖਿਲਾਫ਼ ਡੱਟ ਕੇ ਖੜ੍ਹੇ ਹਨ।ਸਾਡੇ ਪਾਰਟੀ ਵਰਕਰ 20-20 ਘੰਟੇ ਜਾਗ ਕੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਪੰਜਾਬ ਵਿਖੇ ਚੱਲ ਰਹੀ ਭਾਰਤ ਜੋੜੋ ਯਾਤਰਾ ਦੀ ਕਾਮਯਾਬੀ ਨੂੰ ਯਕੀਨੀ ਬਣਾ ਰਹੇ ਹਨ। ਮੈਂ ਆਪਣੇ ਪਾਰਟੀ ਵਰਕਰਾਂ ਲਈ ਕੁੱਝ ਵੀ ਕਰਨ ਲਈ ਤਿਆਰ ਹਾਂ। ਮੈੰ ਹਰ ਉਸ ਪਾਰਟੀ ਵਰਕਰ ਦਾ ਹੱਥ ਫੜ੍ਹ ਕੇ ਸ਼੍ਰੀ ਰਾਹੁਲ ਗਾਂਧੀ ਜੀ ਕੋਲ ਲੈ ਕੇ ਜਾਵਾਂਗਾ ਜਿਸ ਨੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ। ਮੈਂ ਉਨ੍ਹਾਂ ਦੀ ਇੱਜ਼ਤ ਲਈ ਹਜਾਰਾਂ ਧੱਕੇ ਖਾਣ ਨੂੰ ਤਿਆਰ ਹਾਂ।ਅੱਜ ਸਾਨੂੰ ਲੋੜ ਹੈ ਅਜਿਹੀਆਂ ਰਾਜਨੀਤਿਕ ਪਾਰਟੀਆਂ, ਸੰਸਥਾਵਾਂ ਅਤੇ ਮੀਡੀਆਂ ਦੇ ਖਿਲਾਫ਼ ਖੜ੍ਹੇ ਹੋਣ ਦੀ ਜੋ ਆਮ ਲੋਕਾਂ ਦੇ ਮਸਲਿਆਂ ਨੂੰ ਛੱਡ ਕੇ ਕੁੱਝ ਚੰਦ ਲੋਕਾਂ ਦੀ ਭਾਸ਼ਾ ਬੋਲਦੇ ਹਨ।
ਭਾਰਤ ਜੋੜੋ ਯਾਤਰਾ ਦਾ ਮਕਸਦ ਹਰ ਹਾਲ ਵਿੱਚ ਸੱਚ ਦਾ ਸਾਥ ਦੇਣਾ ਹੈ ਅਤੇ ਸੱਚਾਈ ਲਈ ਸਾਡੀ ਜਿੰਦ ਜਾਨ ਵੀ ਹਾਜ਼ਰ ਹੈ।
ਨਫ਼ਰਤ ਛੋੜੋ ਭਾਰਤ ਜੋੜੋ!

Amarinder Singh Raja Warring

ਹਾਲਾਕਿ ਰਾਜਾ ਵੜਿੰਗ ਨਾਲ ਇਸ ਤਰਾਂ ਕਰਨਾ ਨਹੀਂ ਚਾਹੀਦਾ ਸੀ ਪਰ ਲੋਕਾਂ ਦੇ ਵੱਲੋਂ ਹਜੇ ਵੀ ਵਿਰੋਧ ਕੀਤਾ ਜਾ ਰਿਹਾ ਕਿ ਰਾਹੁਲ ਦੀ ਭਾਰਤ ਜੋੜੋ ਯਾਤਰਾ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੋਈ ਅਹਿਮੀਅਤ ਨਹੀਂ ਹੈ

See also  ਚੰਡੀਗੜ੍ਹ ਬਾਡਰ ਤੇ ਬਣਿਆ ਸਿੰਘੂ ਬਾਰਡਰ ਵਰਗਾ ਮਾਹੌਲ, ਹਜ਼ਾਰਾ ਦੀ ਤਦਾਤ 'ਚ ਪਹੁੰਚੇ ਕਿਸਾਨ

post by Tarandeep singh