ਰਾਘਵ ਤੇ ਪਰਿਣੀਤੀ ਚੋਪੜਾ ਲਗਾਤਾਰ ਸੁਰਖੀਆਂ ਵਿੱਚ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ‘ਆਪ’ ਨੇਤਾ ਰਾਘਵ ਚੱਢਾ ਨਾਲ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ। ਖਬਰਾਂ ਮੁਤਾਬਕ ਪਰਿਣੀਤੀ ਜਲਦ ਹੀ ‘ਆਪ’ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੀ ਹੈ, ਸਵਰਾ ਭਾਸਕਰ ਤੋਂ ਬਾਅਦ ਪਰਿਣੀਤੀ ਚੋਪੜਾ ਵੀ ਵਿਆਹ ਕਰਵਾਕੇ ਸੈਟਲ ਹੋਣ ਲਈ ਤਿਆਰ ਹੈ। ਹਾਲਾਂਕਿ ਵਿਆਹ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਅਭਿਨੇਤਰੀ ਨੇ ਰਾਘਵ ਚੱਢਾ ਨਾਲ ਆਪਣੇ ਵਿਆਹ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਪਰ ਉਸ ਦੀ ਸ਼ਰਮੀਲੀ ਮੁਸਕਰਾਹਟ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ। ਵਿਆਹ ਦਾ ਸਵਾਲ ਸੁਣ ਕੇ ਪਰਿਣੀਤੀ ਸ਼ਰਮ ਨਾਲ ਲਾਲ ਹੋ ਗਈ ਸੀ। ਉਸ ਦੀਆਂ ਅੱਖਾਂ ਵਿੱਚ ਚਮਕ ਵੀ ਵੇਖੀ ਜਾ ਸਕਦੀ ਹੈ। ਏਅਰਪੋਰਟ ‘ਤੇ, ਅਭਿਨੇਤਰੀ ਸਫੈਦ ਹਾਈਨੇਕ ਦੇ ਨਾਲ ਕਾਲੇ ਕੋਟ-ਪੈਂਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ। ਖਬਰਾਂ ਆ ਰਹੀਆਂ ਹਨ ਕਿ ਪਰਿਣੀਤੀ ਨੇ ਰਾਘਵ ਨਾਲ ਮੰਗਣੀ ਕਰ ਲਈ ਹੈ। ‘ਆਪ’ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਵੀ ਜੋੜੇ ਨੂੰ ਵਧਾਈ ਦਿੱਤੀ। ਸੋਸ਼ਲ ਮੀਡੀਆ ‘ਤੇ ਇਕ ਟਵੀਟ ਰਾਹੀਂ ਸੰਜੀਵ ਨੇ ਲਿਖਿਆ, ”ਮੈਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਦਿਲੋਂ ਵਧਾਈ ਦਿੰਦਾ ਹਾਂ। ਦੋਵਾਂ ਨੂੰ ਪਿਆਰ, ਖੁਸ਼ੀ ਅਤੇ ਸਾਥ ਦੀ ਬਖਸ਼ਿਸ਼ ਹੋਵੇ। ਮੈਂ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਸੰਜੀਵ ਦੇ ਇਸ ਟਵੀਟ ਤੋਂ ਬਾਅਦ ਇਹ ਪੱਕਾ ਮੰਨਿਆ ਜਾ ਰਿਹਾ ਸੀ ਕਿ ਦੋਵੇਂ ਸੱਚਮੁੱਚ ਆਪਣੀ ਪੂਰੀ ਜ਼ਿੰਦਗੀ ਇਕ-ਦੂਜੇ ਨਾਲ ਬਿਤਾਉਣ ਵਾਲੇ ਹਨ।

post by parmvir singh

See also  Quisque faucibus laoreet eros vel