ਮੂਣਕ ਵਿਖੇ ਮੈਗਾ ਹੈਲਥ ਕੈਂਪ ਲਗਾਇਆ ਗਿਆ ਜਿਸ ਵਿੱਚ ਹਜਾਰਾਂ ਮਰੀਜਾਂ ਦਾ ਕੀਤਾ ਗਿਆ ਚੈੱਕਅਪ

ਸਮਾਜ ਸੇਵੀ ਸੰਸਥਾ ਸਿੱਖ ਵੈਲਫੇਅਰ ਸੁਸਾਇਟੀ ਲੰਦਨ ਯੂ ਕੇ ਵੱਲੋਂ ਜੈਨ ਸ਼ਰਧਾਲੂਆਂ ਵੱਲੋ ਬਣਾਈ ਸਮਾਜ ਸੇਵੀ ਸੰਸਥਾ ਮਹਾਰਾਜ ਰਣ ਸਿੰਘ ਵੈਲਫੇਅਰ ਸੋਸਾਇਟੀ ਮੂਣਕ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਵਿਸ਼ਾਲ ਅਪਰੇਸ਼ਨ ਕੈਂਪ ਅਤੇ ਵੱਖ ਵੱਖ ਬਿਮਾਰੀਆਂ ਲਈ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਅਗਰਵਾਲ ਧਰਮਸ਼ਾਲਾ ਮੂਣਕ ਵਿਖੇ ਲਗਾਇਆ ਗਿਆ, ਮੂਨਕ ਦੇ ਰਹਿਣ ਵਾਲੇ ਬਿਜ਼ਨਸ ਮੈਨ ਆਰ ਕੇ ਗਰਗ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ

ਕੈਂਪ ਦੌਰਾਨ ਕਰੀਬ ਹਜਾਰਾਂ ਮਰੀਜਾਂ ਦਾ ਹਜਾਰਾਂ ਮਰੀਜਾਂ ਦਾ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਜੈਨ ਸਮਾਧੀ ਚੈਰੀਟੇਬਲ ਹਸਪਤਾਲ ਟੋਹਣਾ ਤੋਂ ਆਏ ਡਾ: ਮਨਵਿੰਦਰ ਸਿੰਘ ਆਈ ਸਰਜਨ ਦੀ ਟੀਮ ਵੱਲੋ 1494 ਮਰੀਜਾਂ ਦਾ ਚੈਕਪ ਕੀਤਾ ਗਿਆ ਤੇ 593 ਮਰੀਜ ਅਪਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਜੈਨ ਸਮਾਧੀ ਚੈਰੀਟੇਬਲ ਹਸਪਤਾਲ ਟੋਹਣਾ ਵਿਖੇ ਕੀਤੇ ਜਾਣਗੇ।

ਇਸ ਤੋਂ ਇਲਾਵਾ ਕੈਂਪ ਦੌਰਾਨ ਪੀ ਜੀ ਆਈ ਚੰਡੀਗੜ੍ਹ ਤੋਂ ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਿਰ ਡਾ: ਰਾਜ ਬਹਾਦਰ, ਦਿਲ ਦੇ ਰੋਗਾਂ ਦੇ ਮਾਹਿਰ ਡਾ: ਰੱਜਤ ਸ਼ਰਮਾ, ਜਰਨਲ ਰੋਗਾਂ ਦੇ ਮਾਹਿਰ ਡਾ: ਗਿਰਧਾਰੀ ਲਾਲ ਗੋਇਲ, ਚਮੜੀ ਰੋਗਾਂ ਦੇ ਮਾਹਿਰ ਡਾ: ਭੂਸ਼ਨ ਕੁਮਾਰ, ਜਨਾਨਾ ਰੋਗਾਂ ਦੇ ਮਾਹਿਰ ਡਾ: ਸਰਲਾ ਮਲਹੋਤਰਾ, ਛਾਤੀ ਰੋਗਾਂ ਦੇ ਮਾਹਿਰ ਡਾ: ਬਿੰਦੂ ਗੋਇਲ ਅਤੇ ਫਿਜਿਓਥੈਰਪੀ ਮਾਹਿਰ ਰਾਜੀਵ ਕੁਮਾਰ ਆਦਿ ਮਾਹਿਰ ਡਾਕਟਰਾਂ ਦੀ ਟੀਮ ਵੱਲੋ ਵੱਡੀ ਗਿਣਤੀ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਸੰਸਥਾ ਵੱਲੋ ਮਰੀਜਾਂਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਖਾਣ ਪੀਣ ਦੇ ਲੰਗਰ ਵੀ ਵਰਤਾਏ ਗਏ।

See also  BJP ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 15 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ