ਮਹਿਲਾ ਡਾਕਟਰ ਪੰਪੋਸ਼ ਦੇ ਕਤਲ ਦੇ ਅਰੋਪੀਆਂ ਦੀ ਗਿਰਫ਼ਤਾਰੀ ਦੀ ਕੀਤੀ ਮੰਗ

ਪੁਰਾਣੇ ਸਮੇਂ ਦੌਰਾਨ ਹਮੇਸ਼ਾ ਦਲਿਤ ਸਮਾਜ ਨੂੰ ਉੱਚ ਜਾਤੀ ਦੇ ਲੋਕ ਨਿਵਾ ਵਿਖਾਉਣ ਦੀ ਕੋਸ਼ਿਸ਼ ਕਰਦੇ ਸਨ ਲੇਕਿਨ ਜਾਤ-ਪਾਤ ਨੂੰ ਖਤਮ ਕਰਨ ਲਈ ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਸੰਵਿਧਾਨ ਵੀ ਬਣਾਇਆ ਗਿਆ ਸੀ ਹਰੇਕ ਜਾਤੀ ਬਰਾਬਰ ਦੇਣ ਦੀ ਗੱਲ ਕਹੀ ਗਈ ਸੀ ਅਤੇ ਅੱਜ ਦੇ ਸਮੇਂ ਵਿੱਚ ਔਰਤਾਂ ਤੇ ਮਰਦਾਂ ਨੂੰ ਇਕ ਬਰਾਬਰ ਸਮਝਿਆ ਜਾਂਦਾ ਹੈ ਅਤੇ ਔਰਤਾਂ ਵੀ ਮਰਦਾਂ ਦੇ ਬਰਾਬਰ ਕੰਮਕਾਜ ਕਰਦੀਆਂ ਹਨ ਲੇਕਿਨ ਅੱਜ ਦੇ ਸਮੇਂ ਵਿੱਚ ਵੀ ਲੋਕ ਦਲਿਤ ਸਮਾਜ ਨੂੰ ਨੀਵੀਂ ਨਿਗ੍ਹਾ ਨਾਲ ਦੇਖਦੇ ਹਨ ਦੀ ਤਾਜ਼ਾ ਉਦਾਹਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਦੇਖਣ ਨੂੰ ਮਿਲੀ ਜਿੱਥੇ ਕਿ ਐਮਬੀਬੀਐਸ ਇੰਟਰਸਿਪ ਕਰ ਰਹੇ ਡਾਕਟਰ ਪੰਪੋਸ਼ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਅਪਮਾਨਤ ਕੀਤੇ ਜਾਂਦੇ ਉਸ ਨੇ ਮਜਬੂਰ ਹੋ ਕੇ ਆਤਮਹੱਤਿਆ ਕਰ ਲਈ , ਹਾਲਾਂਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਧਾਰਾ 306 IPC ਅਤੇ SC/ST ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਇਸ ਮਾਮਲੇ ਵਿਚ ਹਜੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਜਿਸ ਦੇ ਚਲਦੇ ਅੰਮ੍ਰਿਤਸਰ ਭੰਡਾਰੀ ਪੁਲ ਤੇ ਵੱਖ ਵੱਖ ਦਲਿਤ ਸਮਾਜ ਦੀਆਂ ਜਥੇਬੰਦੀਆਂ ਅਤੇ ਕਾਮਰੇਡ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮਹਿਲਾ ਡਾਕਟਰ ਦੇ ਕਤਲ ਦੇ ਆਰੋਪ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਅਤੇ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਇੱਕਦਮ ਬੰਦ ਕਰ ਦਿੱਤਾ ਗਿਆ ਜਿਸਦੇ ਚਲਦੇ ਅੰਮ੍ਰਿਤਸਰ ਸ਼ਹਿਰ ਵਿਚ ਟਰੈਫਿਕ ਵਿਵਸਥਾ ਵੀ ਡਗ ਮਗ ਆ ਗਈ

See also  ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦੀ ਸੜਕ ਹਾਦਸੇ ਚ ਮੌਤ