ਬਠਿੰਡਾ: ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਅਦਾਲਤ ਤੋਂ ਵੱਡਾ ਝੱਟਕਾਂ ਲੱਗਿਆ ਹੈ। ਅਦਾਲਤ ਨੇ ਮਨਪ੍ਰੀਤ ਬਾਦਲ ਵੱਲੋਂ ਲਾਈ ਗਈ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਵਿੱਚ ਕਰੀਬ ਇਕ ਘੰਟਾ ਚੱਲੀ ਜ਼ਬਰਦਸਤ ਬਹਿਸ ਤੋਂ ਬਾਅਦ ਅਦਾਲਤ ਨੇ ਮਨਪ੍ਰੀਤ ਬਾਦਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।
Bhai Amritpal ਲਈ ਫੇਰ SGPC ਨੇ ਲਿਆ ਸਟੈਂਡ? ਜੇਲ੍ਹ ਚੋਂ ਬਾਹਰ ਕਢਾਉਣ ਦੀ ਕਰਲੀ ਤਿਆਰੀ?
ਬਹਿਸ ਦੌਰਾਨ ਸਭ ਤੋਂ ਵੱਡਾ ਤੇ ਰੌਚਕ ਪਹਿਲੂ ਇਹ ਵੀ ਰਿਹਾ ਕਿ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਵੀ ਮਨਪ੍ਰੀਤ ਬਾਦਲ ਦੀ ਜ਼ਮਾਨਤ ਅਰਜ਼ੀ ਰੱਦ ਕਰਵਾਉਣ ਲਈ ਆਪਣਾ ਵਕੀਲ ਖੜ੍ਹਾ ਕੀਤਾ ਹੋਇਆ ਸੀ, ਜਿੰਨ੍ਹਾਂ ਵਲੋਂ ਸਾਬਕਾ ਮੰਤਰੀ ਦੀ ਜ਼ਮਾਨਤ ਦੀ ਅਰਜ਼ੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਦੀਆਂ ਟੀਮਾਂ ਪੰਜਾਬ ਤੋਂ ਇਲਾਵਾ ਰਾਜਸਥਾਨ, ਦਿੱਲੀ, ਹਿਮਾਚਲ, ਚੰਡੀਗੜ ਤੇ ਹਰਿਆਣਾ ਆਦਿ ਸਹਿਤ ਅੱਧੀ ਦਰਜ਼ਨ ਸੂਬਿਆਂ ਵਿਚ ਲਗਾਤਾਰ ਮਨਪ੍ਰੀਤ ਬਾਦਲ ਦੀ ਭਾਲ ਕਰ ਰਹੀ ਹੈ। ਪਰ ਬਾਦਲ ਸਾਹਿਬ ਵਿਜੀਲੈਂਸ ਦੇ ਗ੍ਰਿਫ਼ਤ ਤੋਂ ਬਾਹਰ ਹਨ।