ਅਮਰੀਕਾ ਦੇ ਵਿਚ ਸ਼ੁੱਕਰਵਾਰ ਤੋਂ ਆਏ ਭਿਆਨਕ ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਟੈਨੇਸੀ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਮੈਕੇਨਰੀ ਕਾਉਂਟੀ ਦੇ 8 ਲੋਕ ਸ਼ਾਮਲ ਹਨ ਅਤੇ ਇੱਥੇ 78 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ ਹਨ। ਖ਼ਰਾਬ ਮੌਸਮ ਕਾਰਨ ਐਤਵਾਰ ਨੂੰ 10 ਤੋਂ ਵੱਧ ਦੱਖਣੀ ਅਤੇ ਪੂਰਬੀ ਅਮਰੀਕਾ ਦੇ ਰਾਜਾਂ ਵਿਚ ਲਗਭਗ 40 ਲੱਖ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਰਹੇ। ਯੂਐਸ ਨੈਸ਼ਨਲ ਵੈਦਰ ਸਰਵਿਸ ਨੇ ਚੇਤਾਵਨੀ ਦਿੱਤੀ, “ਬਦਕਿਸਮਤੀ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ।” ਮੰਗਲਵਾਰ ਤੋਂ ਬੁੱਧਵਾਰ ਸਵੇਰ ਤੱਕ ਤੂਫਾਨ ਦੀ ਸੰਭਾਵਨਾ ਹੈ।
ਇੰਡੀਆਨਾ ਅਤੇ ਅਰਕੰਨਸਾਸ ਵਿੱਚ 6-6 ਮੌਤਾਂ ਹੋਈਆਂ ਹਨ। ਇਲੀਨੋਇਸ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਇੱਕ 52 ਸਾਲਾ ਵਿਅਕਤੀ ਵੀ ਸ਼ਾਮਲ ਹੈ। ਰਾਜ ਦੀ ਕ੍ਰਾਫੋਰਡ ਕਾਉਂਟੀ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਕਾਰਨ 4 ਹੋਰ ਲੋਕਾਂ ਦੀ ਮੌਤ ਹੋ ਗਈ। ਅਲਾਬਾਮਾ, ਮਿਸੀਸਿਪੀ ਅਤੇ ਡੇਲਾਵੇਅਰ ਰਾਜਾਂ ਵਿੱਚ ਵੀ ਮੌਤਾਂ ਹੋਈਆਂ ਹਨ।
post by parmvir singh