ਹਰਮਨਪ੍ਰੀਤ ਕੌਰ ਦਾ ਜਨਮ 8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਹੋਇਆ। ਹਰਮਨਪ੍ਰੀਤ ਨੇ ਆਪਣਾ ਕਰੀਅਰ ਬਤੌਰ ਗੇਂਦਬਾਜ਼ ਸ਼ੁਰੂ ਕੀਤਾ ਸੀ। ਹਰਮਨਪ੍ਰੀਤ ਕੌਰ ਇਸ ਵੇਲੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਕਈ ਕਾਮਯਾਬੀਆਂ ਵੀ ਹਾਸਲ ਕੀਤੀਆਂ ਹਨ ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਆਪਣੇ ਜ਼ੋਰਦਾਰ ਹਿੱਟਸ ਲਈ ਜਾਣੇ ਜਾਂਦੇ ਹਨ।
ਹਰਮਨਪ੍ਰੀਤ ਨੇ 115 ਗੇਂਦਾਂ ਵਿੱਚ 171 ਦੌੜਾਂ ਬਣਾਈਆਂ ਜਿਸ ਵਿੱਚ ਸੱਤ ਛੱਕੇ ਅਤੇ 20 ਚੌਕੇ ਸ਼ਾਮਲ ਸਨ। ਲੋਕਾਂ ਨੇ ਉਸ ਦੀ ਤੁਲਨਾ ਕਪਿਲ ਦੇਵ ਨਾਲ ਕੀਤੀ ਅਤੇ ਹਰਮਨ ਰਾਤੋਂ-ਰਾਤ ਸਟਾਰ ਬਣ ਗਈ। ਇਸ ਰਿਪੋਰਟ ਵਿੱਚ ਅਸੀਂ ਉਨ੍ਹਾਂ ਦੇ ਹੁਣ ਤੱਕ ਦੇ ਕ੍ਰਿਕਟ ਦੇ ਸਫ਼ਰ ਬਾਰੇ ਜਾਣਾਂਗੇ। ਗੱਲ ਹੈ ਸਾਲ 2009 ਦੀ। ਮਹਿਲਾ ਵਿਸ਼ਵ ਕੱਪ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੁਕਾਬਲਾ ਹੋਇਆ ਸੀ। ਬੱਲੇਬਾਜ਼ੀ ਕਰਨ ਲਈ ਟੀਮ ਦੀ ਨਵੀਂ ਖਿਡਾਰਨ ਹਰਮਨਪ੍ਰੀਤ ਕੌਰ ਅੱਠਵੇਂ ਜਾਂ ਨੌਵੇਂ ਨੰਬਰ ‘ਤੇ ਆਉਣੀ ਸੀ ਪਰ ਕਪਤਾਨ ਅੰਜੁਮ ਚੋਪੜਾ ਨੇ ਅਚਾਨਕ ਉਸ ਨੂੰ ਪਹਿਲਾਂ ਭੇਜਣ ਦਾ ਫੈਸਲਾ ਕੀਤਾ। ਹਰਮਨ ਨੇ 8 ਗੇਂਦਾਂ ਵਿੱਚ 19 ਦੌੜਾਂ ਬਣਾਈਆਂ ਜਿਸ ਵਿੱਚ ਇੱਕ ਛੱਕਾ ਵੀ ਸ਼ਾਮਲ ਸੀ। ਛੱਕਾ ਇੰਨਾ ਜ਼ਬਰਦਸਤ ਸੀ ਕਿ ਮੈਚ ਤੋਂ ਬਾਅਦ ਹਰਮਨ ਨੂੰ ਡੋਪ ਟੈਸਟ ਲਈ ਬੁਲਾਇਆ ਗਿਆ, ਕਿ ਕਿਵੇਂ ਇੱਕ ਨਵੀਂ ਖਿਡਾਰਨ ਅਜਿਹਾ ਸ਼ਾਟ ਮਾਰ ਸਕਦੀ ਹੈ। ਜਲਦੀ ਹੀ ਉਹ ਭਾਰਤੀ ਬੱਲੇਬਾਜ਼ੀ ਦੀ ਰੀੜ੍ਹ ਦੀ ਹੱਡੀ ਬਣ ਗਈ, ਆਪਣੇ ਮਨਪਸੰਦ ਕ੍ਰਿਕਟਰ ਵਰਿੰਦਰ ਸਹਿਵਾਗ ਵਾਂਗ। ਸਾਲ 2016 ਵਿੱਚ ਹਰਮਨ ਨੂੰ ਟੀ -20 ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
2018 ਦੇ ਟੀ-20 ਵਿਸ਼ਵ ਕੱਪ ਵਿੱਚ ਹਰਮਨ ਨੇ ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਜੜਿਆ, ਜੋ ਕਿ ਇੱਕ ਟੀ-20 ਮੈਚ ਵਿੱਚ ਕਿਸੇ ਭਾਰਤੀ ਔਰਤ ਦਾ ਪਹਿਲਾ ਸੈਂਕੜਾ ਸੀ। ਹਰਮਨਪ੍ਰੀਤ ਦਾ ਲਗਾਤਾਰ 87 ਵਨਡੇਅ ਮੈਚ ਖੇਡਣ ਦਾ ਵੀ ਰਿਕਾਰਡ ਹੈ।
post by parmvir singh