ਭਾਰਤੀ ਕੁੜੀਆਂ ਨੇ ਜਿਤਿਆ ਵਿਸ਼ਵ ਕੱਪ

ਭਾਰਤੀ ਮਹਿਲਾ ਅੰਡਰ-19 ਟੀਮ ਨੇ ਦੱਖਣੀ ਅਫਰੀਕਾ ਵਿੱਚ ਖੇਡੇ ਜਾ ਰਹੇ ਵਿਸ਼ਵ ਕੱਪ ਵਿੱਚ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ। ਮਾਰੂ ਗੇਂਦਬਾਜ਼ੀ ਦੇ ਦਮ ‘ਤੇ ਫਾਈਨਲ ‘ਚ ਟੀਮ ਇੰਡੀਆ ਨੇ ਇੰਗਲੈਂਡ ਦੀ ਟੀਮ ਨੂੰ ਢੇਰ ਕਰ ਦਿੱਤਾ। ਇਸ ਤੋਂ ਬਾਅਦ 14ਵੇਂ ਓਵਰ ‘ਚ 3 ਵਿਕਟਾਂ ਦੇ ਨੁਕਸਾਨ ‘ਤੇ ਇਸ ਛੋਟੇ ਸਕੋਰ ਨੂੰ ਹਾਸਲ ਕਰਕੇ ਵਿਸ਼ਵ ਕੱਪ ਟਰਾਫੀ ‘ਤੇ ਕਬਜ਼ਾ ਕਰ ਲਿਆ। ਸ਼ੈਫਾਲੀ ਵਰਮਾ ਦੀ ਭਾਰਤੀ ਟੀਮ ਨੇ ਧਮਾਕੇਦਾਰ ਖੇਡ ਦਿਖਾਉਂਦੇ ਹੋਏ ਟਰਾਫੀ ਜਿੱਤਣ ਦੇ ਨਾਲ ਹੀ ਇਤਿਹਾਸ ਦੇ ਪੰਨਿਆਂ ‘ਚ ਆਪਣਾ ਨਾਂ ਦਰਜ ਕਰਵਾਇਆ। ਪਹਿਲਾ ਵਿਸ਼ਵ ਕੱਪ ਖਿਤਾਬ ਜਿੱਤਣ ਦਾ ਕਾਰਨਾਮਾ ਹੁਣ ਇਸ ਟੀਮ ਦੇ ਨਾਂ ਹੈ।

team india

ਸ਼ੈਫਾਲੀ ਵਰਮਾ ਨੇ ਦੱਖਣੀ ਅਫਰੀਕਾ ਵਿੱਚ ਪਹਿਲਾ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਕੇ ਸਾਬਕਾ ਕਪਤਾਨ ਦੀ ਬਰਾਬਰੀ ਕਰ ਲਈ ਹੈ। ਭਾਰਤ ਨੇ ਇੱਥੇ ਫਾਈਨਲ ਵਿੱਚ ਇੰਗਲੈਂਡ ਦੀ ਟੀਮ ਨੂੰ ਹਰਾਇਆ। ਟਾਸ ਹਾਰਨ ਤੋਂ ਬਾਅਦ ਇੰਗਲੈਂਡ ਦੀ ਟੀਮ ਨੂੰ ਭਾਰਤ ਖਿਲਾਫ ਬੱਲੇਬਾਜ਼ੀ ਕਰਨ ਲਈ ਮਜਬੂਰ ਹੋਣਾ ਪਿਆ। ਸ਼ੈਫਾਲੀ ਵਰਮਾ ਦੀ ਸਟੀਕ ਰਣਨੀਤੀ ਦੇ ਸਾਹਮਣੇ ਗੇਂਦਬਾਜ਼ਾਂ ਨੇ ਤਿੱਖੀ ਗੇਂਦਬਾਜ਼ੀ ਕਰਦੇ ਹੋਏ ਇੰਗਲਿਸ਼ ਟੀਮ ਨੂੰ ਸਿਰਫ 68 ਦੌੜਾਂ ‘ਤੇ ਚਿੱਤ ਕਰ ਦਿੱਤਾ।

post by parmvir singh

See also  ਜੇਕਰ ਤੁਸੀ ਜਾ ਰਹੇ ਹੋ ਪੰਜਾਬ ਤੋਂ ਬਾਹਰ ਤਾਂ ਇਕ ਬਾਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ