ਭਾਈ ਅੰਮ੍ਰਿਤਪਾਲ ਪਹੁੰਚੇ ਸ਼੍ਰੀ ਅੰਮ੍ਰਿਤਸਰ ਸਾਹਿਬ, ਨੌਜਵਾਨ ਨੂੰ ਜੱਥੇਬੰਦੀਆ ਨਾਲ ਜੁੜਨ ਦੀ ਕੀਤੀ ਅਪੀਲ

ਅੰਮ੍ਰਿਤਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਕ ਵਾਰ ਫਿਰ ਭਾਈ ਅੰਮ੍ਰਿਤਪਾਲ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਉਨ੍ਹਾਂ ਦੇ ਨਾਲ ਅੱਜ ਪੁਲਿਸ ਵੱਲੋਂ ਰਿਹਾਅ ਕੀਤੇ ਗਏ ਲਵਲੀ ਸੀ ਤੂਫਾਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਵਾਹਿਗੁਰੂ ਦੇ ਘਰ ਵਿੱਚ ਹਾਜ਼ਰੀ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਡੀਜੀਪੀ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਕਿ ਜੌ ਪੁਲੀਸ ਅਧਿਕਾਰੀ ਜਖਮੀ ਹੋਏ ਹਨ ਉਨ੍ਹਾਂ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਾਂਗੇ ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਾਰਵਾਈ ਕਿਸ ਗਲ ਦੀ ਕਰਨੀ ਹੈ ਉਨ੍ਹਾਂ ਕਿਹਾ ਕਿ ਨਾਜਾਇਜ਼ ਬੰਦਾ ਜੌ ਜੇਲ੍ਹ ਵਿੱਚ ਬੰਦ ਸੀ ਅਸੀਂ ਉਸ ਨੂੰ ਛੁਡਵਾਇਆ ਹੈ ਤੇ ਕਾਰਵਾਈ ਕਿਸ ਗੱਲ ਦੀ ਕਰਨੀ ਹੈ ਉਨ੍ਹਾਂ ਕਿਹਾ ਕਿ ਜੇਕਰ ਇਹ ਕਾਰਵਾਈ ਕਰਨਗੇ ਫਿਰ ਧਰਨੇ ਪ੍ਰਦਰਸ਼ਨ ਹੋਣਗੇ


ਉਨ੍ਹਾਂ ਕਿਹਾ ਕਿ ਇਸ ਮੈਟਰ ਨੂੰ ਹੁਨ ਬੰਦ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਹੈ ਉਨ੍ਹਾਂ ਦੀ ਅਸੀਂ ਪੂਰੀ ਮਦਦ ਕਰਦੇ ਹਾਂ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਸਾਡੀ ਜੱਥੇਬੰਦੀ ਨਾਲ ਜੁੜਨ ਤਾਂ ਜੋ ਅਸੀਂ ਵੱਖ-ਵੱਖ ਸੰਘਰਸ਼ ਕਰ ਸਕੀਏ ਉਹਨਾਂ ਕਿਹਾ ਕਿ ਸਰਕਾਰ ਪ੍ਰਾਪੇਗੰਡੇ ਦੇ ਵਿੱਚ ਬੀਜੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚੋਂ ਨਸ਼ਾ ਖਤਮ ਕਰੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਪੰਜਾਬ ਵਿਚੋਂ ਨਸ਼ਾ ਖਤਮ ਕਰ ਸਕਦੀ ਹੈ ਉਨ੍ਹਾਂ ਕਿਹਾ ਮੇਰੀ ਕੋਈ ਜਿੱਤ ਨਹੀਂ ਇਹ ਪੰਥ ਦੀ ਜਿੱਤ ਹੈ ਮੈਂ ਪੰਥ ਦਾ ਦਾਸ ਅੱਜ ਸਤਿਗੁਰੂ ਦੇ ਦਰ ਤੇ ਸ਼ੁਕਰਾਨਾ ਅਦਾ ਕਰਨ ਆਏ ਹਾਂ ਉਨ੍ਹਾਂ ਕਿਹਾ ਕਿ ਇਹ ਰਿਮਾਂਡ ਦੇ ਵਿਚ ਟਾਰਚਰ ਕੀਤਾ ਗਿਆ ਹੈ ਜੇਲ੍ਹ ਵਿਚ ਟਾਰਚਰ ਨਹੀਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਉਨ੍ਹਾਂ ਕਿਹਾ ਕਿ ਇੱਕ ਨਜਾਇਜ ਗ੍ਰਿਫਤਾਰੀ ਕੀਤੀ ਗਈ ਸੀ ਸਾਡੇ ਸਾਥੀ ਲਵਪ੍ਰੀਤ ਸਿੰਘ ਦੀ ਉਨ੍ਹਾਂ ਕਿਹਾ ਕਿ ਅਜਿਹੇ ਕੋਈ ਹਾਲਾਤ ਖਰਾਬ ਨਹੀਂ ਹਨ

See also  ਪਟਿਆਲਾ ਜੇੱਲ੍ਹ ਚੋਂ 5 ਵਿਅਕਤੀ ਦੀ ਹੋਈ ਰਿਹਾਈ


ਜੌ ਮੀਡਿਆ ਦਸ ਰਿਹਾ ਉਨ੍ਹਾਂ ਕਿਹਾ ਕਿ ਮੀਡੀਆ ਨੂੰ ਸਹੀ ਤਰੀਕੇ ਦਾ ਰੋਲ ਅਦਾ ਕਰਨਾ ਚਾਹੀਦਾ ਹੈ ਸਭ ਕੁਝ ਸ਼ਾਂਤੀ ਪੂਰਕ ਹੈ ਹੁਣ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਆਏ ਹਾਂ ਉਨ੍ਹਾਂ ਕਿਹਾ ਕਿ ਵਹੀਰ ਦਾ ਪ੍ਰੋਗਰਾਮ ਹੈ ਲੋਕਾਂ ਦੇ ਨਸ਼ੇ ਛੱਡਉਣਾ ਫਿਰ ਤੋਂ ਅਸੀਂ ਲੋਕਾਂ ਦੇ ਨਸ਼ੇ ਛੱਡਣਾ ਸ਼ੁਰੂ ਕਰਾਂਗੇ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣਾ ਹੁੰਦਾ ਚੁੱਕਣ ਦੋ ਉਹਨਾਂ ਕਿਹਾ ਕਿ ਜੇਕਰ ਦੁਬਾਰਾ ਕਾਰਵਾਈ ਹੋਏਗੀ ਦੁਬਾਰਾ ਪ੍ਰਦਰਸ਼ਨ ਕਰਨਗੇ ਸਾਨੂੰ ਕਿਉਂ ਏਸ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਉਂ ਨਜਾਇਜ਼ ਪਰਚੇ ਲੋਕਾਂ ਤੇ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਝੂਠੇ ਮਾਮਲੇ ਦਰਜ ਨਾ ਕਰੋ ਅਜਿਹੇ ਝੂਠੇ ਮਾਮਲੇ ਸਰਕਾਰ ਹੀ ਦਰਜ ਕਰਵਾਉਣ ਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਾਰਵਾਈ ਕਰੇਗੀ ਤੇ ਫਿਰ ਖਾੜਕੂ ਪੈਦਾ ਹੋਣਗੇ ਉਨ੍ਹਾਂ ਕਿਹਾ ਢੱਡਰੀਆਂਵਾਲਾ ਤੇ ਕੋਈ ਬੰਦਾ ਨਹੀਂ ਉਹ ਤੇ ਪਾਗਲ ਹੈ ਉਨ੍ਹਾਂ ਕਿਹਾ ਕਿ ਪੰਜਾਬ ਸ਼ਾਂਤੀ ਪੂਰਕ ਸੂਬਾ ਹੈ ਉਨ੍ਹਾਂ ਕਿਹਾ ਕਿ ਯੂਪੀ ਬਿਹਾਰ ਵਿੱਚ ਰੋਜ਼ ਦੋ ਵਾਰਦਾਤਾਂ ਹੁੰਦੀਆਂ ਹਨ ਉਨ੍ਹਾਂ ਕਿਹਾ ਕਿ ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਵੱਧ ਤੌ ਵੱਧ ਅੰਤ ਨਾਲ ਜੁੜੋ ਤੇ ਅੰਮ੍ਰਿਤ ਧਾਰੀ ਹੋ ਕੇ ਨਸ਼ੇ ਤਿਆਗੋ ਪੰਥ ਦੀ ਸੇਵਾ ਕਰੋ ਕਿਹਾ ਕੱਲ੍ਹ ਹੀ 150 ਦੇ ਕਰੀਬ ਸਿੰਘਾਂ ਨੂੰ ਅਮ੍ਰਿਤ ਛਕਵਾਇਆ ਅਜਨਾਲੇ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਦਾ ਨਸ਼ੇ ਦਾ ਕਾਰੋਬਾਰ ਬੰਦ ਹੋ ਰਿਹਾ ਹੈ ਉਨ੍ਹਾਂ ਨੇ ਆਪਣੀ ਗੱਡੀ ਦੇ ਸਵਾਲ ਬਾਰੇ ਕਿਹਾ ਕਿ ਡੇਢ ਕਰੋੜ ਰੁਪਏ ਦੀ ਗੱਡੀ ਬਾਰੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਦੀ ਉਹਨਾਂ ਨੇ ਆਪਨੀ ਖਰੀਦੀ ਸੰਗਤਾਂ ਦੀ ਹੈ ਬਾਕੀ ਜੇ ਗੱਡੀ ਬਾਰੇ ਪੁਛੋਗੇ ਤਾਂ ਉਹਦਾ ਜਵਾਬ ਵੀ ਦੇ ਦੇਵਾਂਗੇ