ਖਬਰ ਬਾਬਾ ਰਾਜਾਰਾਜ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਥੇ ਪੁਲਿਸ ਪ੍ਰਸ਼ਾਂਸ਼ਨ ਵੱਲੋਂ ਉਹਨਾ ਦੇ ਘਰ ਰੇੜ ਮਾਰੀ ਗਈ ਹੈ ਅਤੇ ਉਹਨਾਂ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ । ਜਾਣਕਾਰੀ ਵਜੋ ਦਸ ਦਈਏ ਰਾਜਾਰਾਜ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਹਨਾ ਦੀ ਭਰਜਾਈ ਦਾ ਫੋਨ ਆਇਆ ਸੀ ਜਿਸਦੇ ਚਲਦੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਭਰਾ ਨੂੰ ਕਾਬੂ ਕਰ ਲਿਆਂ ਤੇ ਉਹਨਾਂ ਦੀ ਮਾਤਾ ਨੂੰ ਧਮਕਾਇਆ ਜਾ ਰਿਹਾ ਹੈ ਅਸੀ ਸਾਰੇ ਸਿੰਘ ਮੋਰਚੇ ਚ ਬੈਠੇ ਹਾਂ ਕਿ ਜੋ ਵੀ ਉਹਨਾਂ ਨੇ ਗੱਲ ਕਰਨੀ ਹੈ ਮੇਰੇ ਨਾਲ ਆਕੇ ਕਰਨ ਮੈ ਮੋਰਚੇ ਚ ਬੈਠਾ ਹਾਂ
ਸਰਕਾਰ ਦਾ ਸਿਰਫ ਇਕੋ ਇਕ ਮਕਸਦ ਹੈ ਕਿ ਨਿਹੰਗ ਸਿੰਘ ਉਰੇ ਤੋਂ ਚਲੇ ਜਾਣ ਮੋਰਚੇ ਨੂੰ ਖਾਲੀ ਕਰ ਦਈਏ ਉਹਨਾ ਨੇ ਕਿਹਾ ਕਿ ਇਹ ਗੁਰੂ ਗ੍ਰੰਥ ਦਾ ਮੋਰਚਾ ਹੈ ਅਸੀ ਡਰਨ ਵਾਲੇ ਨਹੀ ਅਸੀ ਝੁਕਣ ਵਾਲੇ ਨਹੀ ਸਾਨੂੰਲਾਜ ਲੱਗ ਜਾਊ ਪਰ ਅਸੀ ਭਜਣੇ ਆਲਿਆ ਚੋ ਨਹੀ ਅਸੀ ਮਰਾਗੇ ਜਾ ਮਾਰਾਗੇ।ਤੇ ਕਿ ਸਾਡੇ ਸਿੰਘਾ ਨੂੰ ਰਿਹਾਅ ਕੀ ਕਰਨਾ….. ਸਗੋਂ ਸਾਨੂੰ ਆਪ ਬੰਦੀ ਬਣਾਉਣ ਨੂੰ ਫਿਰਦੇ ਹੋ ।
ਇਹ ਅਸੀ ਕਦੀ ਸਫਲ ਨਹੀ ਹੋਣ ਦਿਆਗੇ ਤੇ ਨੌਜਵਾਨਾ ਨੂੰ ਅਪੀਲ ਕੀਤੀ ਗਈ ਕਿ ਸਾਰੇ ਇਹ ਮੋਰਚੇ ਚ ਆਕੇ ਆਪਣਾ ਫਰਜ਼ ਪੂਰਾ ਕਰਨ।