ਸਾਡੀ ਬਾਜ਼ੀਗਰ ਬਰਾਦਰੀ ਨੇ ਇਸ ਵਾਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਾਰੇ ਪੰਜਾਬ ਵਿੱਚ ਵੋਟਾਂ ਪਾਕੇ ਸਰਕਾਰ ਬਣਾਉਣ ਲਈ ਵੱਡਾ ਯੋਗਦਾਨ ਪਾਇਆ ਹੈ।ਇਹ ਵਿਚਾਰ ਸਾਂਝੇ ਕਰਦਿਆਂ ਹਲਕਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਵਿਖੇ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਢਿੱਲੋਂ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਬਲਕਾਰ ਸਿੰਘ,ਸੋਨੂੰ, ਜੋਗਿੰਦਰ ਸਿੰਘ, ਕ੍ਰਿਸ਼ਨ ਰਾਮ, ਸਤਿਨਾਮ ਸਿੰਘ, ਪਰਮਜੀਤ ਸਿੰਘ,ਗੋਲਡੀ ਰਾਮ,ਗੋਰਖਾ ਸਿੰਘ,ਵਿਸਾਖੀ ਰਾਮ,ਭਜਨ ਰਾਮ, ਅਸ਼ੋਕ ਕੁਮਾਰ, ਸ਼ਿੰਦਾ ਰਾਮ,ਰਾਮ ਕ੍ਰਿਸ਼ਨ,ਪਿਆਰਾ ਲਾਲ, ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਬਾਜ਼ੀਗਰ ਬਰਾਦਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤੀ ਹੈ ਉਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਵੀ ਸਾਡੀ ਬਾਜ਼ੀਗਰ ਬਰਾਦਰੀ ਲਈ ਸਾਡੇ ਬਣਦੇ ਹੱਕ ਸਾਨੂੰ ਦੇਣ ਦੀ ਕ੍ਰਿਪਾਲਤਾ ਕਰਨ।
ਇਸ ਮੌਕੇ ਸ ਗੁਰਵਿੰਦਰ ਸਿੰਘ ਢਿੱਲੋਂ ਸਪੋਕਸਪਰਸਨ ਤੇ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਨੇ ਬਾਜ਼ੀਗਰ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਤੁਹਾਡੀਆਂ ਹੱਕੀ ਮੰਗਾਂ ਮਨਵਾਉਣ ਲਈ ਉਹ ਪਾਰਟੀ ਫੋਰਮ ਤੇ ੳਹਨਾਂ ਦੀ ਅਵਾਜ਼ ਉਠਾਉਣ ਦਾ ਹਰ ਯਤਨ ਕਰਨਗੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਲਈ ਹਰ ਯਤਨ ਕੀਤਾ ਜਾ ਸਕੇ। ਵਿਸ਼ੇਸ਼ ਤੌਰ ਤੇ ਬਾਜ਼ੀਗਰ ਬਰਾਦਰੀ ਦਾ ਸਨਮਾਨ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਬਰਾਦਰੀ ਦੀਆਂ ਮੰਗਾਂ ਜਿਵਨ੍ਹਾਂ ਵਿਚ ਮੰਡੀਆਂ ਵਿੱਚ ਫੂਸ ਮਾਫੀਆ ਖ਼ਤਮ ਕਰਨਾ ਪ੍ਰਮੁੱਖ ਮੁੱਦੇ ਵੱਜੋਂ ਵਿਚਾਰਿਆ ਜਾਣਾ ਹੋਵੇਗਾ ਜਿਸ ਸੰਬੰਧੀ ਮੁੱਖ ਮੰਤਰੀ ਜੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਬੀਰ ਸਿੰਘ ਸੋਢੀ, ਗੁਰਪ੍ਰੀਤ ਸਿੰਘ ਬੱਗਾ, ਸੰਤੋਖ ਸਿੰਘ ਮਾਸਟਰ ਜੀ,ਵਿੱਕੀ ਵਿਕਾਸ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਸਮਰਪਿਤ ਹੈ ਅਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਸਰਕਾਰ ਵਚਨਬੱਧ ਹੈ।
post by parmvir singh