ਬਹਿਬਲ ਇਨਸਾਫੀ ਮੋਰਚੇ ਦੀਆਂ ਜੱਥੇਬੰਦੀਆਂ ਵੱਲੋਂ ਕਰਵਾਇਆ ਗਿਆ ਸਮਾਗਮ

ਪਿਛਲੇ ਕਰੀਬ ਇਕ ਸਾਲ ਪੰਜ ਮਹੀਨੇ ਤੋਂ ਬਹਿਬਲ ਵਿਖੇ ਬੇਅਦਬੀ ਮਾਮਲਿਆਂ ਅਤੇ ਇਸ ਨਾਲ ਜੁੜੇ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਮਾਮਲਿਆਂ ਨੂੰ ਲੈਕੇ ਇਨਸਾਫ ਦੀ ਮੰਗ ਵੱਜੋ ਇਨਸਾਫ਼ ਮੋਰਚਾ ਚੱਲ ਰਿਹਾ ਹੈਂ।ਪਿਛਲੇ ਦਿਨੀ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈਕੇ ਸਾਰੇ ਦੋਸ਼ੀਆਂ ਖਿਲਾਫ ਚਲਾਣ ਫਰੀਦਕੋਟ ਦੀ ਅਦਾਲਤ ਚ ਪੇਸ਼ ਹੋਣ ਤੋਂ ਬਾਅਦ ਕੀਤੇ ਨਾ ਕਿਤੇ ਸਿੱਖ ਜਥੇਬੰਦੀਆਂ ਨੂੰ ਇਨਸਾਫ ਦੀ ਆਸ ਬੁਝੀ ਸੀ ਜਿਸਦੇ ਚਲੱਦੇ ਅੱਜ ਬਹਿਬਲ ਇਨਸਾਫ ਮੋਰਚਾ ਵੱਲੋਂ ਸ਼ੁਕਰਾਨੇ ਦਾ ਸਮਾਗਮ ਕਰਵਾਇਆ ਗਿਆ ਸੀ।

ਇਸ ਸਮਾਗਮ ਚ ਜਿਥੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਉਥੇ ਪੰਜਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਸ਼ੁਕਰਾਨਾ ਸਮਾਗਮ ਚ ਪੁੱਜੇ।ਇਸ ਮੌਕੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੋ ਵਾਅਦਾ ਅਸੀ ਮੋਰਚੇ ਨਾਲ ਕਰ ਕੇ ਗੁਏ ਸੀ ਉਸ ਨੂੰ ਸਮਾਂ ਜਰੂਰ ਲੱਗਾ ਪਰ ਪੁਰਾ ਕਰ ਵਿਖਾਇਆ ਹੁਣ ਅਦਾਲਤਾਂ ਦਾ ਕੰਮ ਹੈ ਇਨਸਾਫ ਕਰਨਾ।ਉਧਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਸਬੰਧੀ ਸਾਰੇ ਅਰੋਪਿਆ ਖਿਲਾਫ ਚਲਾਣ ਪੇਸ਼ ਕੀਤੇ ਜ਼ਾ ਚੁਕੇ ਹਨ ਅਤੇ ਬਹਿਬਲ ਗੋਲੀਕਾਂਡ ਮਾਮਲੇ ਚ ਵੀ ਜਲਦ ਚਲਾਣ ਅਦਾਲਤ ਚ ਪੇਸ਼ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਮੁਖਮੰਤਰੀ ਭਗਵੰਤ ਮਾਨ ਵੱਲੋ ਪੂਰਾ ਭਰੋਸਾ ਦਿੱਤਾ ਗਿਆ ਹੈ ਕੇ ਬੇਅਦਬੀ ਦੇ ਮਾਮਲਿਆਂ ਚ ਅਦਾਲਤਾਂ ਚ ਪੈਰਵਾਈ ਕਰਨ ਲਈ ਜੇ ਲੋੜ ਪਈ ਤਾਂ ਸੁਪ੍ਰੀਮ ਕੋਰਟ ਤੋ ਵੀ ਵਕੀਲ ਖੜੇ ਕੀਤੇ ਜਾਣਗੇ ਅਤੇ ਇਨਸਾਫ ਜਰੂਰ ਹੋਵੇਗਾ ਜੋ ਵੀ ਦੋਸ਼ੀ ਹੋਣਗੇ ਕਨੂੰਨ ਮੁਤਬਿਕ ਸਜ਼ਾਵਾਂ ਮਿਲਣਗੀਆਂ।

ਉੱਧਰ ਸੁਖਰਾਜ ਸਿੰਘ ਨੇ ਦੱਸਿਆ ਕਿ ਇਨਸਾਫ ਮੋਰਚਾ ਪਹਿਲਾਂ ਦੀ ਤਰਾਂ ਜਾਰੀ ਰਹੇਗਾ ਜਦਾ ਤੱਕ ਬਹਿਬਲ ਗੋਲੀਕਾਂਡ ਮਾਮਲੇ ਚ ਚਲਾਣ ਪੇਸ਼ ਨਹੀਂ ਹੁੰਦਾ ਉਸ ਤੋਂ ਬਾਅਦ ਫੈਸਲਾ ਲੇੱਕੇ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ।ਉਨ੍ਹਾਂ ਦਸਿਆ ਕਿ ਕਲ ਇਨਸਾਫ ਮੋਰਚਾ ਤੋਂ ਕਾਫਲਾ ਅਮ੍ਰਿਤਸਰ ਸਾਹਿਬ ਸ਼੍ਰੀ ਅਕਾਲ ਤਖਤ ਤੇ ਜਾਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇਗੀ।

See also  ਕਾਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਹੋਣਗੇ ਰਿਹਾਅ