ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਡਾਕਟਰਾਂ ਨੇ ਹੜਤਾਲ ਸੁਰੂ ਕਰ ਦਿੱਤੀ ਹੈ, ਡਾਕਟਰਾਂ ਨੇ ਹੜਤਾਲ ਕਿਉਂ ਕੀਤੀ ਹੈ ਇਸਦੇ ਬਾਰੇ ਹਾਲੇ ਪਤਾ ਨਹੀ ਚੱਲ ਪਾਇਆ ਹੈ ਅਤੇ ਨਾ ਹੀ ਡਾਕਟਰ ਇਸ ਬਾਰੇ ਮੀਡੀਆ ਦੇ ਅੱਗੇ ਕੁੱਝ ਬੋਲਣ ਨੂੰ ਤਿਆਰ ਹਨ। ਦੱਸ ਦਈਏ ਕੀ OPD ਸੇਵਾ ਬੰਦ ਕਰ ਦਿੱਤੀ ਗਈ ਹੈ ਅਤੇ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਖੱਜਲ-ਖੁਆਰ ਹੋ ਰਹੇ ਹਨ। ਹਸਪਤਾਲ ਦੇ ਗੇਟ ਵੀ ਬੰਦ ਕਰ ਦਿੱਤੇ ਅਤੇ ਦੂਰ-ਦੂਰ ਤੋਂ ਆਪਣਾ ਇਲਾਜ ਕਰਵਾਉਣ ਆ ਰਹੇ ਮਰੀਜ਼ ਪਰੇਸ਼ਾਨ ਲਈ ਹੋ ਰਹੇ ਹਨ।

ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦਾ ਦੱਸਣਾ ਹੈ ਕਿ ਹਸਪਤਾਲ ਦੇ ਵਿਚ ਅਚਾਨਕ ਹੜਤਾਲ ਹੋ ਗਏ ਡਾਕਟਰਾਂ ਦੇ ਪਰ ਸਾਨੂੰ ਨਹੀਂ ਇਸ ਬਾਰੇ ਪਤਾ ਅਸੀਂ ਆਪਣੇ ਮਰੀਜ਼ ਦਾ ਇਲਾਜ ਕਰਵਾਉਣ ਲਈ ਹਸਪਤਾਲ ਵਿੱਚ ਆਏ ਸਨ ਅਤੇ ਗੇਟ ਬੰਦ ਕਰ ਦੇਣ ਕਾਰਨ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ ਜਲਦੀ ਤੋਂ ਜਲਦੀ ਹੜਤਾਲ ਖੁਲ੍ਹ ਜਾਵੇ ਅਤੇ ਲੋਕਾਂ ਦਾ ਇਲਾਜ ਸ਼ੁਰੂ ਕੀਤਾ ਜਾਵੇ।
post by parmvir singh