ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਸਤੀਸ਼ ਕੌਸ਼ਿਕ ਦਾ ਅੱਜ ਦੇਹਾਂਤ ਹੋ ਗਿਆ ਹੈ। ਸਤੀਸ਼ ਕੌਸ਼ਿਕ ਦੀ ਮੌਤ ਨਾਲ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਹੈ। ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਹਰ ਕੋਈ ਸਦਮੇ ‘ਚ ਹੈ। ਅੱਜ ਯਾਨੀ 9 ਮਾਰਚ ਨੂੰ ਅਦਾਕਾਰ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿਤਾਰੇ ਸਤੀਸ਼ ਕੌਸ਼ਿਸ਼ ਨੂੰ ਆਖਰੀ ਵਾਰ ਦੇਖਣ ਲਈ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਹਨ।

ਰਾਜ ਬੱਬਰ ਤੋਂ ਇਲਾਵਾ ਮਸ਼ਹੂਰ ਟੀਵੀ ਸ਼ੋਅ ਕ੍ਰਾਈਮ ਪੈਟਰੋਲ ਨੂੰ ਹੋਸਟ ਕਰ ਰਹੇ ਅਨੂਪ ਸੋਨੀ ਵੀ ਸਤੀਸ਼ ਕੌਸ਼ਿਕ ਦੇ ਘਰ ਪਹੁੰਚੇ ਹਨ। ਫਿਲਮਸਾਜ਼ ਬੋਨੀ ਕਪੂਰ ਵੀ ਸਤੀਸ਼ ਕੌਸ਼ਿਕ ਦੇ ਅੰਤਿਮ ਦਰਸ਼ਨਾਂ ‘ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਹਿੰਦੀ ਸਿਨੇਮਾ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਵੀ ਸਤੀਸ਼ ਕੌਸ਼ਿਕ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ। ਬਾਲੀਵੁੱਡ ਅਭਿਨੇਤਾ ਰਜ਼ਾ ਮੁਰਾਦ ਨੂੰ ਵੀ ਸਤੀਸ਼ ਕੌਸ਼ਿਕ ਦੇ ਘਰ ਦੇਖਿਆ ਗਿਆ ਹੈ, ਇਸ ਦੇ ਨਾਲ ਹੀ ਰਾਜ ਬੱਬਰ ਦੇ ਬੇਟੇ ਅਤੇ ਅਦਾਕਾਰ ਆਰੀਆ ਬੱਬਰ ਵੀ ਆਪਣੇ ਪਿਤਾ ਨਾਲ ਸਤੀਸ਼ ਕੌਸ਼ਿਕ ਦੇ ਘਰ ਪਹੁੰਚ ਗਏ ਹਨ। ਫਿਲਮ ਅਭਿਨੇਤਾ ਵਿਕਰਾਂਤ ਮੈਸੀ ਵੀ ਸਤੀਸ਼ ਕੌਸ਼ਿਕ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਹਨ, ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਹੁਣ ਸਤੀਸ਼ ਕੌਸ਼ਿਕ ਦੀ ਮ੍ਰਿਤਕ ਦੇਹ ਨੂੰ ਦਿੱਲੀ ਤੋਂ ਮੁੰਬਈ ਲਿਜਾਇਆ ਜਾਵੇਗਾ।
post by parmvir singh