ਬਟਾਲਾ ਦੇ ਨਜਦੀਕੀ ਕਸਬਾ ਧਾਰੋਵਾਲੀ ਵਿਚ ਫਿਲਟਰ ਪਾਣੀ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਨਾਲ ਕਾਫੀ ਸਮਾਨ ਸੜ ਕੇ ਸਵਾਹ ਹੋ ਜਾਣ ਦਾ ਮਾਮਲਾ ਸਾਮਣੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਮਾਲਕ ਬਲਵਿੰਦਰ ਸਿੰਘ ਵਾਸੀ ਧਾਰੋਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਕਰੀਬ 11ਵਜੇ ਮੇਰੇ ਨੌਕਰ ਦਾ ਫੋਨ ਆਇਆ ਕਿ ਫੈਕਟਰੀ ਵਿਚੋਂ ਧੂੰਆਂ ਨਿਕਲ ਰਿਹਾ ਹੈ ਉਹਨਾਂ ਕਿਹਾ ਕਿ ਜਦ ਮੈਂ ਆ ਕੇ ਦੇਖਿਆ ਤਾਂ ਫੈਕਟਰੀ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਮੇਰੇ ਵੱਲੋਂ ਫੈਕਟਰੀ ਦੇ ਅੰਦਰ ਲੱਗੀ ਗੱਡੀ ਅਤੇ ਮੋਟਰਸਾਈਕਲ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਉਸ ਅੱਗੇ ਕੋਈ ਜੋਰ ਨਹੀਂ ਚੱਲਿਆ ਸਗੋ ਇਸ ਅੱਗ ਦੀ ਲਪੇਟ ਵਿਚ ਉਸ ਦਾ ਮੱਥਾ ਅਤੇ ਹੱਥ ਝੁਲਸ ਗਿਆ ਤੇ ਇਸ ਫੈਕਟਰੀ ਦੀ ਉਪਰਲੀ ਮੰਜ਼ਿਲ ਉਪਰ ਕੰਮਕਾਜ ਵਜੋਂ ਰੱਖੇ ਪਤੀ ਪਤਨੀ ਵੱਲੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ ਬਿਲਡਿੰਗ ਦੀ ਗਰਿਲ ਨਾਲ ਕੰਬਲ ਬੱਨਕੇ ਹੇਠਾਂ ਉਤਾਰਿਆ ਗਿਆ ਜਿਸ ਵਿਚ ਮੇਰੇ ਨੌਕਰ ਦੀ ਪਤਨੀ ਦੇ ਗਿੱਟੇ ਤੇ ਉੱਪਰ ਸੱਟ ਲੱਗ ਗਈ ਜਿਸ ਨੂੰ ਇਲਾਜ ਲਈ ਫਤੇਗੜ ਚੁੜੀਆ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ।
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਕਰੀਬ ਦੋ-ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ।ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਮੁੱਖ ਕਾਰਨ ਹੈ ਫੈਕਟਰੀ ਵਿਚ ਛੋਟ ਸਰਕਟ ਹੋਣ ਨਾਲ ਫੈਕਟਰੀ ਅੰਦਰ ਲੱਗੇ ਮੋਟਰ ਸਾਈਕਲ ਅਤੇ ਛੋਟੇ ਹਾਥੀ ਦੀ ਤੇਲ ਵਾਲੀ ਟੈਕੀ ਫਟ ਗਈ ਜਿਸ ਨਾਲ ਫੈਕਟਰੀ ਅੰਦਰ ਪਾਣੀ ਬਣਾਉਣ ਵਾਲੇ ਸਾਰੀ ਮਸ਼ੀਨਰੀ ਛੋਟਾ ਹਾਥੀ ਅਤੇ ਮੋਟਰਸਾਈਕਲ ਸੜ ਕੇ ਸਵਾਹ ਹੋ ਗਿਆ।
ਇਸ ਭਿਆਨਕ ਅੱਗ ਨਾਲ ਫੈਕਟਰੀ ਦੀ ਪੂਰੀ ਦੀ ਪੂਰੀ ਬਿਲਡਿੰਗ ਪ੍ਰਭਾਵਤ ਹੋਈ ਹੈ ਉਹਨਾਂ ਦੇ ਅਨੁਮਾਨ ਮੁਤਾਬਕ ਉਹਨਾਂ ਦਾ ਕਰੀਬ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ।
post by parmvir singh