ਫਿਰੋਜ਼ਪੁਰ ਦਾ ਸਿਵਲ ਹਸਪਤਾਲ ਲਗਾਤਾਰ ਵਿਵਾਦਾਂ ਵਿੱਚ ਹੈ। ਇੱਕ ਵਾਰ ਫਿਰ ਸਿਵਲ ਹਸਪਤਾਲ ਦੇ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਹੋ ਗਏ ਮਾਮਲਾ ਹੈ। ਮੋਰਚਰੀ ਦੀਆਂ 8 ਮਸ਼ੀਨਾਂ ਦਾ ਜੋ ਪਿਛਲੇ ਇੱਕ ਮਹੀਨੇ ਤੋਂ ਖਰਾਬ ਪਈਆ ਹਨ। ਜਿਸ ਨਾਲ ਮ੍ਰਿਤਕ ਦੇਹਾ ਦੀ ਸਾਂਭ ਸੰਭਾਲ ਨਹੀਂ ਹੋ ਰਹੀ। ਇਸੇ ਦੇ ਚਲਦਿਆਂ ਬੀਤੀ ਰਾਤ ਸਿਵਲ ਹਸਪਤਾਲ ਤੇ ਉਸ ਸਮੇਂ ਵੱਡੇ ਸਵਾਲ ਖੜੇ ਹੋ ਗਏ ਜਦੋਂ ਮੋਰਚਰੀ ਦੀ ਮਸ਼ੀਨ ਖਰਾਬ ਹੋਣ ਕਾਰਨ ਇੱਕ ਪਰਿਵਾਰ ਨੂੰ ਮ੍ਰਿਤਕ ਦੇਹ ਬਰਫ ਲਗਾ ਬਾਹਰ ਰਾਸਤੇ ਤੇ ਰੱਖਣੀ ਪੈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਬਰ ਨੇ ਦੱਸਿਆ ਕਿ ਉਹ ਇੱਕ ਮ੍ਰਿਤਕ ਦੇਹ ਸਿਵਲ ਹਸਪਤਾਲ ਵਿੱਚ ਲੈਕੇ ਆਏ ਸਨ। ਪਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਮੋਰਚਰੀ ਦੀ ਫਰੀਜਰ ਖਰਾਬ ਹੈ। ਅਗਰ ਤੁਸੀਂ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਜਿੰਮੇਵਾਰੀ ਤੇ ਰੱਖ ਸਕਦੇ ਹੋ ਜਿਸਤੋਂ ਬਾਅਦ ਮਜਬੂਰਨ ਮ੍ਰਿਤਕ ਦੇਹ ਨੂੰ ਬਰਫ ਲਗਾ ਬਾਹਰ ਰੱਖਣਾ ਪਿਆ।
ਦੂਸਰੇ ਪਾਸੇ ਜਦੋਂ ਸਿਵਲ ਹਸਪਤਾਲ ਦੇ ਡਾਕਟਰ ਵਿਸ਼ਾਲ ਬਜਾਜ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੋਰਚਰੀ ਦੇ 6 ਤੋਂ 8 ਫਰੀਜਰ ਖਰਾਬ ਹਨ। ਅਤੇ ਉਨ੍ਹਾਂ ਕੋਲ ਇੱਕ ਡੈਡ ਬਾਡੀ ਆਈ ਸੀ ਫਰੀਜਰ ਖਰਾਬ ਹੋਣ ਕਾਰਨ ਉਨ੍ਹਾਂ ਪਰਿਵਾਰ ਨੂੰ ਕਿਹਾ ਸੀ ਕਿ ਅਗਰ ਉਹ ਮ੍ਰਿਤਕ ਦੇਹ ਕਿਤੇ ਹੋਰ ਲਿਜਾਣਾ ਚਾਹੁੰਦੇ ਹਨ ਤਾਂ ਲਿਜਾ ਸਕਦੇ ਹਨ। ਕਿਉਂਕਿ ਇਥੇ ਮ੍ਰਿਤਕ ਦੇਹ ਖਰਾਬ ਹੋਣ ਦਾ ਡਰ ਹੈ। ਪਰ ਉਹ ਕਿਤੇ ਨਹੀਂ ਲੈਕੇ ਗਏ ਅਤੇ ਅੱਜ ਫਰੀਜਰ ਠੀਕ ਕਰਾਕੇ ਲਾਸ਼ ਨੂੰ ਫਰੀਜਰ ਵਿੱਚ ਰਖਾ ਦਿੱਤਾ ਹੈ।