ਫਿਰੋਜ਼ਪੁਰ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਸਾਬਕਾ ਐੱਮ ਸੀ ਦੀ ਕੀਤੀ ਲੁੱਟ ਖੋਹ

ਫ਼ਿਰੋਜ਼ਪੁਰ ਵਿੱਚ ਆਏ ਦਿਨ ਹੁੰਦੀਆਂ ਚੋਰੀਆ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਲੋਕਾਂ ਦਾ ਜਿਉਣਾ ਦੁੱਬਰ ਕੀਤਾ ਹੋਇਆ ਹੈ। ਬੇਸ਼ੱਕ ਪੁਲਿਸ ਪ੍ਰਸਾਸਨ ਵੱਲੋਂ ਇਹਨਾਂ ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਹੁਣ ਇਵੇ ਜਾਪਦਾ ਹੈ ਕਿ ਲੁਟੇਰੇ ਪੁਲਿਸ ਤੋਂ ਵੀ ਦੋ ਕਦਮ ਅੱਗੇ ਚੱਲ ਰਹੇ ਹਨ। ਇਸੇ ਲਈ ਪੁਲਿਸ ਤੋਂ ਬੇਖੌਫ਼ ਹੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਮਾਮਲਾ ਬੀਤੀ ਰਾਤ ਦਾ ਹੈ। ਜਿਥੇ ਫ਼ਿਰੋਜ਼ਪੁਰ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਬਾਂਸੀ ਗੇਟ ਵਿਖੇ ਲੁਟੇਰਿਆਂ ਨੇ ਇੱਕ ਵਪਾਰੀ ਨੂੰ ਆਪਣਾ ਨਿਸ਼ਾਨਾ ਬੁਣਾਉਂਦਿਆਂ ਲੁੱਟ ਖੋਹ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ ਨਾਮ ਦਾ ਇਹ ਸਾਬਕਾ ਐੱਮ ਸੀ ਜੋ ਕਰਿਆਨੇ ਦਾ ਕੰਮ ਕਰਦਾ ਹੈ। ਅਤੇ ਬੀਤੀ ਰਾਤ ਜਦ ਉਹ ਕੁਲੈਕਸ਼ਨ ਕਰ ਵਾਪਿਸ ਘਰ ਪਰਤ ਰਿਹਾ ਸੀ ਤਾਂ ਫ਼ਿਰੋਜ਼ਪੁਰ ਸ਼ਹਿਰ ਦੇ ਗੋਕਲੇ ਹਾਲ ਕੋਲ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸਨੂੰ ਘੇਰ ਲਿਆ ਅਤੇ ਉਸਦੀ ਲੁੱਟ ਖੋਹ ਕੀਤੀ।

ਇਸ ਦੌਰਾਨ ਲੁਟੇਰੇ ਉਸਦੇ ਕੁੜਤੇ ਦੀ ਜੇਬ ਵੀ ਪਾੜ ਕੇ ਨਾਲ ਲੈ ਗਏ ਅਤੇ ਜੇਬ ਵਿਚ ਕਰੀਬ 12 ਹਜਾਰ ਰੁਪਏ ਵੀ ਲੁੱਟ ਕੇ ਲੈ ਗਏ। ਦੱਸ ਦਈਏ ਕਿ ਇਸ ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ, ਦੱਸਣ ਯੋਗ ਹੈ ਕਿ ਉਕਤ ਵਿਅਕਤੀ ਸਾਬਕਾ ਐੱਮ ਸੀ ਹੈ ਅਤੇ ਉਸਦਾ ਪੁੱਤਰ ਮੌਜੂਦਾ ਐੱਮ ਸੀ ਹੈ। ਇਸ ਮੌਕੇ ਸਾਬਕਾ ਐਮ ਸੀ ਦੇ ਬੇਟੇ ਮੌਜੂਦਾ ਐਮ ਸੀ ਮੌਟੀ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਹਾਲਾਤ ਬਦ ਤੋਂ ਬੱਤਰ ਬਣਦੇ ਜਾ ਰਹੇ ਹਨ। ਸਰੇਆਮ ਲੁਟੇਰੇ ਲੁੱਟਾਂ ਖੋਹਾਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਹੁਣ ਤਾਂ ਲੋਕਾਂ ਦਾ ਘਰਾਂ ਚੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਮੰਗ ਕੀਤੀ ਹੈ। ਕਿ ਪੁਲਿਸ ਪ੍ਰਸਾਸਨ ਇਸ ਵੱਲ ਧਿਆਨ ਦਵੇ ਅਤੇ ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰੇਂ ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ। ਪੀੜਤ ਵੱਲੋਂ ਇਸ ਲੁੱਟ ਖੋਹ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਚ ਸੂਚਨਾ ਦਰਜ ਕਰਵਾ ਦਿੱਤੀ ਗਈ ਹੈਂ।

See also  ਮੱਛੀ ਪਾਲਣ ਵਿਭਾਗ ਵਿੱਚ ਭਰੀਆਂ ਜਾ ਰਹੀਆਂ ਨੇ ਖਾਲੀ ਅਸਾਮੀਆਂ: ਗੁਰਮੀਤ ਸਿੰਘ ਖੁੱਡੀਆਂ