ਚਾਰ ਸਾਲ ਪਹਿਲਾਂ ਹੁਸੈਨੀਵਾਲਾ ਬਾਰਡਰ ਦੇ ਨਜਦੀਕ ਤੋਂ ਬੀਐਸਐਫ ਨੇ ਇੱਕ ਉੜੀਸਾ ਦਾ ਰਹਿਣ ਵਾਲਾ ਇੱਕ ਵਿਅਕਤੀ ਗਿਫ੍ਰਤਾਰ ਕੀਤਾ ਸੀ। ਜਿਸਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਨ ਦੀ ਬਜਾਏ ਫਿਰੋਜ਼ਪੁਰ ਪੁਲਿਸ ਨੇ ਬੜੀ ਮਿਹਨਤ ਕਰ ਉਸ ਵਿਅਕਤੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਅੱਜ ਉੜੀਸਾ ਤੋਂ ਫਿਰੋਜ਼ਪੁਰ ਪਹੁੰਚੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਫਿਰੋਜ਼ਪੁਰ ਪੁਲਿਸ ਨੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਚਾਰ ਸਾਲ ਪਹਿਲਾਂ ਹੁਸੈਨੀਵਾਲਾ ਬਾਰਡਰ ਤੋਂ ਗਿਰਫਤਾਰ ਕੀਤੇ ਵਿਅਕਤੀ ਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ ਐਚ ਓ ਰਵੀ ਕੁਮਾਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਇੱਕ ਉੜੀਸਾ ਦਾ ਰਹਿਣ ਵਾਲਾ ਆਬਾਸ ਸਵਾਨ ਨਾਮਕ ਵਿਅਕਤੀ ਹੁਸੈਨੀਵਾਲਾ ਬਾਰਡਰ ਦੇ ਨਜਦੀਕ ਪਾਇਆ ਗਿਆ ਸੀ। ਜਿਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਜਿਸਨੂੰ ਬੀਐਸਐਫ ਨੇ ਗਿਰਫਤਾਰ ਕਰ ਉਨ੍ਹਾਂ ਦੇ ਹਵਾਲੇ ਕੀਤਾ ਸੀ। ਜਿਸ ਉੱਤੇ ਕੋਈ ਕਾਰਵਾਈ ਕਰਨ ਦੀ ਬਜਾਏ ਪੁਲਿਸ ਨੇ ਬੜੀ ਮਿਹਨਤ ਨਾਲ ਪਤਾ ਲਗਾਇਆ ਕਿ ਇਹ ਵਿਅਕਤੀ ਉੜੀਸਾ ਦੇ ਕਟਕ ਦਾ ਰਹਿਣ ਵਾਲਾ ਹੈ। ਜਿਸਦੀ ਦਿਮਾਗੀ ਹਾਲਤ ਠੀਕ ਨਹੀਂ ਪਰ ਇਹ ਸ਼ਾਦੀਸ਼ੁਦਾ ਹੈ। ਜਿਸਦੇ ਚਾਰ ਬੱਚੇ ਵੀ ਹਨ। ਜਿਸਤੋਂ ਬਾਅਦ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਅੱਜ ਉਸਦਾ ਪਰਿਵਾਰ ਉਸਨੂੰ ਲੈਣ ਲਈ ਪਹੁੰਚਿਆ ਹੈ, ਜਿਸਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ।