ਫਿਰੋਜ਼ਪੁਰ ਵਿੱਚ ਆਇਆ ਵਾਅ ਵਰੋਲਾ ਆਸਮਾਨ ਵਿੱਚ ਉੱਡਿਆ ਖੇਤਾਂ ਦਾ ਪਾਣੀ


ਜਿੱਥੇ ਇੱਕ ਪਾਸੇ ਪੰਜਾਬ ਚ ਹੜ੍ਹ ਅਤੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਉਥੇ ਹੀ ਵਾ- ਵਰੋਲਾ (tronado) ਵੀ ਪੰਜਾਬ ਚ ਆਪਣੇ ਰੰਗ ਦਿਖਾ ਰਿਹਾ ਹੈ। ਦੱਸ ਦਈਏ ਕਿ ਫਿਰੋਜ਼ਪੁਰ ਦੇ ਪਿੰਡ ਨੱਥੂ ਵਾਲਾ, ਹਰੀ ਪੁਰ ਅਤੇ ਆਸ ਪਾਸ ਦੇ ਕਈ ਪਿੰਡਾਂ ਚ ਵਾ ਵਰੋਲੇ ਕਾਰਨ ਖੇਤਾਂ ਚ ਖੜੇ ਦਰੱਖਤਾਂ, ਬਿਜਲੀ ਦੇ ਖੰਬਿਆ, ਟਰਾਂਸਫਰ ਅਤੇ ਜਾਨਵਰਾਂ ਲਈ ਬਣਾਏ ਅਰਜੀ ਸ਼ੈੱਡਾਂ ਦਾ ਨੁਕਸਾਨ ਹੋਇਆ ਹੈ।

ਪਿੰਡ ਵਾਸੀਆਂ ਕਿਹਾ ਕਿ ਪੰਜਾਬ ਤੇ ਕੁਦਰਤ ਕਹਿਰ ਵਰਤ ਰਿਹਾ ਹੈ। ਉਨ੍ਹਾਂ ਅਜਿਹਾ ਤਬਾਹੀ ਵਾਲ਼ਾ ਮੰਜ਼ਰ ਪਹਿਲਾਂ ਕਦੇ ਨਹੀਂ ਦੇਖਿਆ।

ਅਜਿਹਾ ਹੋਣਾ ਆਉਣ ਵਾਲੇ ਸਮੇ ਵਿੱਚ ਵਧੀਆਂ ਗੱਲ ਨਹੀ ਹੈ ਕਿਉ ਕਿ ਮਨੁੱਖ ਕੁਦਰਤ ਨਾਲ ਛੇੜ-ੜਾੜ ਕਰ ਰਿਹਾ ਹੈ ਅਤੇ ਕੁਦਰਤ ਆਪਣੇ ਨਾਲ ਹੋਈ ਛੇੜ ਛਾੜ ਦਾ ਬਦਲਾ ਜਰੂਰ ਲੈਦੀ ਹੈ। ਲੋੜ ਹੈ ਸੁਚੇਤ ਹੋਣ ਦੀ ਤਾ ਜੋ ਆ ਅਜਿਹੀਆ ਘਟਨਾਵਾਂ ਨਾ ਹੋਣ। ਸਾਨੂੰ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ।

See also  CM ਭਗਵੰਤ ਮਾਨ ਦੇ ਘਰ ਮਾਰਚ ਮਹੀਨੇ 'ਚ ਆਉਣ ਵਾਲੀ ਹੈ ਵੱਡੀ ਖੁਸ਼ੀ