ਦੇਰ ਰਾਤ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਐਮਰਜੈਂਸੀ ਵਾਰਡ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਈ। ਜਦ ਕਾਲੇ ਰੰਗ ਦਾ ਜ਼ਹਿਰੀਲਾ ਸੱਪ ਬਲੱਡ ਬੈਂਕ ਦੇ ਅੰਦਰ ਵੜ ਗਿਆ ਬੀਤੀ ਰਾਤ ਕਰੀਬ ਦੋ ਵਜੇ ਡਿਊਟੀ ਤੇ ਤੈਨਾਤ ਸਟਾਫ਼ ਵੱਲੋਂ ਇੱਕ ਸੱਪ ਦੇਖਿਆ ਗਿਆ ਜੋਕਿ ਐਮਰਜੈਂਸੀ ਵਿਭਾਗ ਵਿੱਚ ਹੀ ਬਣੇ ਬਲੱਡ ਬੈਂਕ ਦੇ ਅੰਦਰ ਵੜ ਗਿਆ ਸੱਪ ਦੇ ਅੰਦਰ ਵੜਨ ਦਾ ਰੌਲਾ ਪੈਂਦੇ ਹੀ ਮਰੀਜ਼ ਅਤੇ ਰਿਸ਼ਤੇਦਾਰਾਂ ਵਿੱਚ ਭਾਜੜ ਪੈ ਗਈ ਅਤੇ ਡਿਊਟੀ ਤੇ ਤਾਿੲਨਾਤ ਸਟਾਫ਼ ਵੀ ਡਰ ਨਾਲ ਬਾਹਰ ਨਿਕਲ ਆਇਆ।

ਕਿਸੇ ਤਰ੍ਹਾਂ ਮਰੀਜਾਂ ਨੂੰ ਦੂਸਰੀ ਬਿਲਡਿੰਗ ਵਿੱਚ ਬਣੇ ਜਰਨਲ ਵਾਰਡ ਵਿੱਚ ਸ਼ਿਫਟ ਕੀਤਾ ਗਿਆ ਅਤੇ ਦਿਨ ਚੜਦੇ ਹੀ ਸਨੇਕ ਮਾਸਟਰ ਨੂੰ ਬੁਲਾਇਆ ਗਿਆ ਜਿਸ ਨੇ ਬਲੱਡ ਬੈਂਕ ਵਿੱਚ ਮੌਜੂਦ ਸੱਪ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਤੇ ਉਸ ਨੂੰ ਫੜ ਲਿਆ , ਸੱਪ ਦੇ ਫੜੇ ਜਾਣ ਤੋਂ ਬਾਅਦ ਮਰੀਜਾਂ ਅਤੇ ਸਟਾਫ ਦੀ ਜਾਨ ਵਿੱਚ ਜਾਨ ਆਈ।
Related posts:
ਰਾਜਪਾਲ ਨਾਲ ਮੀਟਿੰਗ ਤੋਂ ਪਹਿਲਾ ਕਿਸਾਨ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਸਦਾ
ਪੰਜਾਬ ਪੁਲਿਸ ਦੇ ਤਿੰਨ ਪੀਪੀਐਸ ਅਧਿਕਾਰੀਆਂ ਸਮੇਤ 14 ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁ...
ਜੀ-20 ਸੰਮੇਲਨ ਨੂੰ ਲੈ ਕੇ ਦਿੱਲੀ 'ਚ ਚੱਲ ਰਹੀਆਂ ਤਿਆਰੀਆਂ ਹੋਈਆ ਮੁੱਕਮਲ
BIG NEWS: ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬੰਟੀ ਰੋਮਾਨਾ ਨੂੰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਦੀੀ ਰਿਹਾਇਸ਼ ਤੋਂ ਕੀਤਾ ਗ੍ਰਿ...