ਫਿਰੋਜ਼ਪੁਰ DSP ਸੁਰਿੰਦਰਪਾਲ ਬਾਂਸਲ ‘ਤੇ ਏਜੰਟ ਜ਼ਰੀਏ ਰਿਸ਼ਵਤ ਲੈਣ ਦਾ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ

ਫਿਰੋਜ਼ਪੁਰ: ਫਿਰੋਜ਼ਪੁਰ ਦੇ DSP ਸੁਰਿੰਦਰਪਾਲ ਬਾਂਸਲ ‘ਤੇ ਏਜੰਟ ਜ਼ਰੀਏ ਰਿਸ਼ਵਤ ਲੈਣ ਦਾ ਦੋਸ਼ ਲੱਗਿਆ ਹੈ। ਐੱਸਪੀ ਦੀ ਸ਼ਿਕਾਇਤ ਦੇ ਬਾਅਦ DSP ਸੁਰਿੰਦਰਪਾਲ ਬਾਂਸਲ ‘ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡੀਐੱਸਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਬਾਅਦ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ ਵਿਚ ਵੀ ਸਰਚ ਕੀਤਾ ਗਿਆ ਤੇ ਹੁਣ ਡੀਐੱਸਪੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਲੈ ਗਈ ਹੈ।

EXCLUSIVE INTERVIEW : ਗੱਲ ਹੋਈ ਸਮਝੋਂ ਬਾਹਰ! ਮਾਨਸਿਕ ਰੋਗੀ ਹੀ ਕਿਉਂ ਕਰਦੇ ਬੇਅਦਬੀ?

ਜਾਣਕਾਰੀ ਮੁਤਾਬਕ ਜੋ ਮਾਮਲਾ ਡੀਐੱਸਪੀ ‘ਤੇ ਦਰਜ ਕੀਤਾ ਗਿਆ ਹੈ, ਉਕਤ ਪੂਰੇ ਮਾਮਲੇ ਵਿਚ ਇਕ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿਚ ਡੀਐੱਸਪੀ ਆਪਣੇ ਇਕ ਦਲਾਲ ਜ਼ਰੀਏ ਲੋਕਾਂ ਦੇ ਗਲਤ ਕੰਮ ਕਰਵਾਉਣ ਦੇ ਬਦਲੇ ਮੋਟੀ ਰਿਸ਼ਵਤ ਵਸੂਲ ਕਰਦਾ ਸੀ ਜਿਸ ਦੇ ਬਾਅਦ ਫਿਰੋਜ਼ਪੁਰ ਪੁਲਿਸ ਨੇ ਐੱਸਪੀ ਇਨਵੈਸਟਗੇਸ਼ਨ ਰਣਧੀਰ ਕੁਮਾਰ ਦੀ ਸ਼ਿਕਾਇਤ ‘ਤੇ ਡੀਐੱਸਪੀ ਖਿਲਾਫ ਮਾਮਲਾ ਦਰਜ ਕੀਤਾ ਹੈ।

 

See also  ਖੇਡਾਂ ਵਤਨ ਪੰਜਾਬ ਦੀਆਂ 2023' ਦੀ ਸ਼ੁਰੂਆਤ ਤੋਂ ਪਹਿਲਾਂ ਕੱਢਿਆ ਮਸ਼ਾਲ ਮਾਰਚ