ਫਰੀਦਕੋਟ ਦੀ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ, ਦੱਸ ਦਈਏ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਵਿੱਚ 2 ਹਵਾਲੀਆਂ ਕੋਲੋਂ 8 ਫੋਨ ਬਰਾਮਦ ਹੋਏ ਨੇ ਇਸ ਸੰਬੰਧੀ ਜਾਣਕਰੀ ਦਿੰਦੇ ਹੋਏ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਮਿਲੇ ਪੱਤਰ ਅਨੁਸਾਰ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਵੱਖ ਵੱਖ ਬੈਰਕਾਂ ਵਿਚੋਂ ਕੁੱਲ 8 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਅਤੇ ਇਨ੍ਹਾਂ ਵਿਚੋਂ 2 ਹਵਾਲਾਤੀਆਂ ਪਾਸੋ 1-1 ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਹੋਏ ਜਦਕਿ 6 ਮੋਬਾਈਲ ਲਾਵਾਰਿਸ ਹਾਲਤ ਵਿਚ ਮਿਲੇ ਦੱਸਿਆ ਕਿ ਇਸ ਸ਼ਿਕਾਇਤ ਤੇ ਪੁਲਿਸ ਨੇ 2 ਹਵਾਲਾਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਹੁਣ ਨਾਮਜਦ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
post by parmvir singh