ਪੱਪਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਸੁਣੋ ਪਰਿਵਾਰ ਦੇ ਵੱਡੇ ਖੁਲਾਸੇ

ਲੰਘੇ ਦਿਨੀਂ ਜਿਥੇ ਪੁਲਸ ਨੇ ਫਰਾਰ ਪੱਪਲਪ੍ਰੀਤ ਨੂੰ ਬੜੀ ਮਿਹਨਤ ਨਾਲ ਕਾਬੂ ਕੀਤਾ ਉਥੇ ਹੀ ਉਸ ਤੋਂ ਬਾਅਦ ਉਨਾਂ ਦੇ ਪਰਿਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ, ਉਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਪੱਪਲਪ੍ਰੀਤ ਬਾਰੇ ਕੁਝ ਗੱਲਾਂ ਦੱਸੀਆਂ ਨੇ ਜਿਸ ਚ ਕਿਹਾ ਗਿਆ ਕਿ ਜਿਸ ਦਿਨ ਤੋਂ ਅਜਨਾਲਾ ਕਾਂਡ ਹੋਇਆ ਸੀ ਉਸ ਦਿਨ ਤੋਂ ਪੱਪਲਪ੍ਰੀਤ ਕਦੇ ਘਰ ਨਹੀਂ ਆਇਆ। ਉਸ ਦੀ ਮਾਂ ਦਾ ਕਹਿਣਾ ਕਿ ਉਸਦੇ ਪੁੱਤ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹ ਹਮੇਸ਼ਾ ਚੰਗੇ ਕੰਮ ਹੀ ਕਰਦਾ ਸੀ, ਪਿੰਡ ਦਾ ਪੰਚਾਇਤ ਮੈਂਬਰ ਸੀ ਤੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਕੰਮ ਕਰਦਾ ਸੀ।

papalpreet

ਆਪਰੇਸ਼ਨ ਅੰਮ੍ਰਿਤਪਾਲ ਚ ਜਿਥੇ ਪੁਲਿਸ ਨੇ ਵੱਡੀਆਂ ਵੱਡੀਆਂ ਗ੍ਰਿਫ਼ਤਾਰੀਆਂ ਕੀਤੀ ਸੀ ਉਥੇ ਹੀ ਪੱਪਲਪ੍ਰੀਤ ਤੇ ਅੰਮ੍ਰਿਤਪਾਲ ਫਰਾਰ ਸਨ ਜਿਨਾਂ ਨੂੰ ਲੱਭਣ ਲਈ ਪੁਲਿਸ ਨੇ ਪੂਰੀ ਵਾਹ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਕਾਫੀ ਮਿਹਨਤ ਤੋਂ ਬਾਅਦ ਪੱਪਲਪ੍ਰੀਤ ਦਾ ਹਿਰਾਸਤ ਚ ਲੈ ਲਿਆ ਪਰ ਅੰਮ੍ਰਿਤਪਾਲ ਅਜੇ ਵੀ ਫਰਾਰ ਐ ਜਿਸ ਨੂੰ ਫੜ੍ਹਣ ਲਈ ਪੁਲਿਸ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ। ਪੁਲਿਸ ਵਲੋਂ ਪੱਪਲਪ੍ਰੀਤ ਨੂੰ ਪੰਜਾਬ ਵਿੱਚੋ ਕਾਬੂ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ 24 ਘੰਟੇ ਪੁੱਛ ਗਿੱਛ ਤੋਂ ਬਾਅਦ ਉਸ ਨੂੰ ਅਸਾਮ ਦੀ ਗਿਬਰੂਗੜ੍ਹ ਜੇਲ੍ਹ ਚ ਭੇਜ ਦਿੱਤਾ ਗਿਆ, ਅੰਮ੍ਰਿਤਸਰ ਏਅਰਪੋਰਟ ਤੋਂ ਸਵੇਰੇ 5:30 ਵਜੇ ਫਲਾਈਟ ਜਰੀਏ ਪੱਪਲਪ੍ਰੀਤ ਨੂੰ ਜੇਲ੍ਹ ਲਿਜਾਇਆ ਗਿਆ।

post by parmvir singh

See also  ਝੋਨੇ ਦੀ ਨਿਰਵਿਘਨ ਖਰੀਦ ਕਰਕੇ ਤੁਰੰਤ ਲਿਫਟਿੰਗ ਕੀਤੀ ਜਾਵੇ-ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼