Last Updated:Jul 11, 2026 10:14 AM ISTਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ 11 ਅਤੇ 12 ਜੁਲਾਈ ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ। ਦੋਵਾਂ ਦਿਨਾਂ ‘ਤੇ ਸਮੁੱਚਾ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਆਪਣੀਆਂ ਨਿਯਮਤ ਡਿਊਟੀਆਂ ਲਈ ਮੌਜੂਦ ਰਹੇਗਾ…News18ਪੰਜਾਬ ਸਰਕਾਰ ਨੇ ਸਪੈਸ਼ਲ ਇੰਟੈਂਸਿਵ ਵੋਟਰ ਰੀਵੀਜ਼ਨ (SIR) ਮੁਹਿੰਮ ਸਬੰਧੀ ਇੱਕ ਮਹੱਤਵਪੂਰਨ ਪ੍ਰਸ਼ਾਸਕੀ ਹੁਕਮ ਜਾਰੀ ਕੀਤਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ 11 ਅਤੇ 12 ਜੁਲਾਈ ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ।ਦੋਵਾਂ ਦਿਨਾਂ ‘ਤੇ ਸਮੁੱਚਾ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਆਪਣੀਆਂ ਨਿਯਮਤ ਡਿਊਟੀਆਂ ਲਈ ਮੌਜੂਦ ਰਹੇਗਾ ਅਤੇ ਵਿਸ਼ੇਸ਼ ਵੋਟਰ ਰੀਵੀਜ਼ਨ ਮੁਹਿੰਮ ਲਈ ਚੋਣ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਵੇਗਾ।ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ 9 ਜੁਲਾਈ ਨੂੰ ਜਾਰੀ ਨਿਰਦੇਸ਼ਾਂ ਦੇ ਆਧਾਰ ਉਤੇ ਲਿਆ ਗਿਆ ਹੈ। ਹੁਕਮ ਅਨੁਸਾਰ SIR-2026 ਅਧੀਨ ਵਿਸ਼ੇਸ਼ ਕੈਂਪ 11 ਅਤੇ 12 ਜੁਲਾਈ ਨੂੰ ਲਗਾਏ ਜਾਣਗੇ; ਨਤੀਜੇ ਵਜੋਂ, ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਆਪਣੇ ਸਕੂਲਾਂ ਵਿੱਚ ਮੌਜੂਦ ਰਹਿਣਾ ਅਤੇ ਮੁਹਿੰਮ ਨਾਲ ਸਬੰਧਤ ਕੰਮਾਂ ਵਿੱਚ ਸਹਾਇਤਾ ਕਰਨਾ ਲਾਜ਼ਮੀ ਹੈ।ਸਕੂਲ ਸਿੱਖਿਆ ਸਕੱਤਰ ਸੋਨਾਲੀ ਗਿਰੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਵਿੱਚ ਸਕੂਲ ਦੇ ਸਮੂਹ ਸਟਾਫ਼ ਨੂੰ ਡਿਊਟੀ ’ਤੇ ਹਾਜ਼ਰ ਹੋਣ ਅਤੇ ਐੱਸ ਆਈ ਆਰ (SIR) ਸਟਾਫ਼ ਨੂੰ ਪੂਰਾ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।ਪੱਤਰ ਅਨੁਸਾਰ ਐੱਸ ਆਈ ਆਰ-2026 ਦਾ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕਰਨ ਵਾਲਾ ਪੜਾਅ 25 ਜੂਨ ਨੂੰ ਸ਼ੁਰੂ ਹੋਇਆ ਸੀ ਅਤੇ ਇਹ 24 ਜੁਲਾਈ ਨੂੰ ਸਮਾਪਤ ਹੋਣਾ ਹੈ। ਗਣਨਾ ਫਾਰਮਾਂ (Enumeration Forms) ਨੂੰ ਇਕੱਠਾ ਕਰਨ ਅਤੇ ਡਿਜੀਟਾਈਜ਼ੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਮੁੱਖ ਚੋਣ ਅਧਿਕਾਰੀ (CEO) ਨੇ ਨਿਰਦੇਸ਼ ਦਿੱਤੇ ਹਨ ਕਿ 11 ਅਤੇ 12 ਜੁਲਾਈ ਨੂੰ ਸਾਰੇ ਪੋਲਿੰਗ ਸਟੇਸ਼ਨਾਂ ਉਤੇ ਵਿਸ਼ੇਸ਼ ਕੈਂਪ ਲਗਾਏ ਜਾਣ, ਜਿੱਥੇ ਬੂਥ ਲੈਵਲ ਅਫ਼ਸਰਾਂ (BLOs) ਦਾ ਦੋਵੇਂ ਦਿਨ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਹਾਜ਼ਰ ਰਹਿਣਾ ਲਾਜ਼ਮੀ ਹੋਵੇਗਾ।ਜਿਨ੍ਹਾਂ ਬੂਥ ਲੈਵਲ ਅਫ਼ਸਰਾਂ (BLOs) ਨੇ ਡਿਜੀਟਲ ਸਿਸਟਮ ਦਾ 100 ਫੀਸਦੀ ਕੰਮ ਪੂਰਾ ਕਰ ਲਿਆ ਹੈ, ਉਹ ਇਨ੍ਹਾਂ ਕੈਂਪਾਂ ਦੌਰਾਨ ਫਾਰਮਾਂ ਵਿੱਚ ਰਹਿ ਗਈਆਂ ਗ਼ਲਤੀਆਂ ਅਤੇ ਕਮੀਆਂ ਨੂੰ ਲੱਭ ਕੇ ਦੂਰ ਕਰਨਗੇ। ਜਦਕਿ ਜਿਨ੍ਹਾਂ ਕੋਲ ਫਾਰਮ ਤਾਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਚੁੱਕੇ ਹਨ ਪਰ ਡਿਜੀਟਾਈਜ਼ੇਸ਼ਨ ਦਾ ਕੰਮ ਬਾਕੀ ਹੈ, ਉਹ ਬੈਕਲਾਗ ਨੂੰ ਖ਼ਤਮ ਕਰਨ ਅਤੇ ਬਾਕੀ ਰਹਿੰਦੇ ਫਾਰਮ ਇਕੱਠੇ ਕਰਨ ’ਤੇ ਧਿਆਨ ਕੇਂਦਰਿਤ ਕਰਨਗੇ
- Advertisement -
Recent Posts
Most Popular
CM ਭਗਵੰਤ ਮਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਣ ਸਮੇਂ ਦੀ...
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਆਖਿਆ ਕਿ ਉਹ ਸਰਕਾਰ ਦੀਆਂ ਕੋਈ ਦੋ ਅਜਿਹੀਆਂ ਫੋਰੈਂਸਿਕ ਲੈਬੋਰੇਟਰੀਆਂ ਦੱਸਣ ਜਿੱਥੋਂ ਵੀਡੀਓ...
ਪੰਜਾਬ ਵਿੱਚ ਸਿਰਫ਼ 16 ਦਿਨਾਂ ‘ਚ S.I.R. ਅਧੀਨ 1 ਕਰੋੜ ਤੋਂ ਵੱਧ ਗਣਨਾ ਫਾਰਮਾਂ...
ਸੀ.ਈ.ਓ. ਵੱਲੋਂ ਵੋਟਰਾਂ ਨੂੰ 11-12 ਜੁਲਾਈ ਦੇ ਵਿਸ਼ੇਸ਼ ਕੈਂਪਾਂ ਵਿੱਚ ਸ਼ਾਮਲ ਹੋਣ ਦੀ ਅਪੀਲ; ਪੰਜਾਬ 'ਐਸ.ਆਈ.ਆਰ. 2026' ਦੇ ਘਰ-ਘਰ ਗਣਨਾ ਪੜਾਅ ਅੰਤਿਮ ਦੌਰ ਵੱਲ...
ਭਗਵੰਤ ਮਾਨ ਸਰਕਾਰ ਨੇ ਜ਼ਮੀਨੀ ਪੱਧਰ ’ਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਮਜ਼ਬੂਤ...
ਇਸ ਦਾ ਮਕਸਦ ਨਸ਼ਿਆਂ ਵਿਰੁੱਧ ਲੜਾਈ ਵਿੱਚ ਪਿੰਡ ਪੱਧਰ ’ਤੇ ਭਾਗੀਦਾਰੀ ਵਧਾਉਣਾ ਹੈ। ਐਕਸ਼ਨ ਪਲਾਨ ਵਿੱਚ ਜ਼ਿਲ੍ਹਾ ਅਤੇ ਸੂਬਾ ਪੱਧਰੀ ਰਿਵਿਊ ਮੀਟਿੰਗਾਂ, ਹਰ ਪਿੰਡ...
ਪੰਜਾਬ ਕਾਂਗਰਸ ‘ਚ ਘਮਾਸਾਨ: ਰੰਧਾਵਾ ਦੇ ‘ਕੰਪ੍ਰੋਮਾਈਜ਼ ਲੀਡਰ’ ਬਿਆਨ ‘ਤੇ ਰਾਜਾ ਵੜਿੰਗ ਦਾ ਵੱਡਾ...
ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਹੋਈ ਮੀਟਿੰਗ ਤੋਂ ਬਾਅਦ ਸਭ ਤੋਂ ਤਿੱਖਾ ਬਿਆਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਇਆ। ਉਨ੍ਹਾਂ ਕਿਹਾ...
ਗੰਨੇ ਦੇ ਖੇਤਾਂ ‘ਚੋਂ ਸ਼ੱਕੀ ਡ੍ਰੋਨ ਬਰਾਮਦ, ਪੁਲਿਸ ਨੇ ਜਾਂਚ ਕੀਤੀ ਤੇ ਕੇਸ ਦਰਜ
ਗੁਰਦਾਸਪੁਰ ਦੇ ਜਗੋਚਕ ਟਾਂਡਾ ਨੇੜੇ ਗੰਨੇ ਦੇ ਖੇਤਾਂ ਵਿੱਚੋਂ ਸ਼ੱਕੀ ਡ੍ਰੋਨ ਮਿਲਣ ਤੋਂ ਬਾਅਦ ਪੁਲਿਸ ਨੇ ਡ੍ਰੋਨ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ...














