ਚੰਡੀਗੜ੍ਹ, 16 ਜਨਵਰੀ :ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਆਹੁਦੇ ਤੋਂ ਅਸਤੀਫਾ ਦਿੱਤਾ ਹੈ ਪ੍ਰੋ: ਰਾਜਕੁਮਾਰ ਨੇ ਅਸਤੀਫਾ ਦਿੱਤਾ ਹੈ ਕਾਰਨਾਂ ਵਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਹਨਾਂ ਵੱਲੋਂ ਇਕੋ ਕਾਰਨ ਦੱਸਿਆ ਵੀ ਮੈਂ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ।
ਪਰ ਉਥੇ ਹੀ ਯੂਨੀਵਰਸਿਟੀ ਦੇ ਹੋਰ ਪ੍ਰੋਫ਼ੈਸਰਾ ਦਾ ਕਹਿਣਾ ਹੈ ਕਿ ਕਾਰਨ ਹੋ ਨੇ ਜਿਹਨਾਂ ਕਰਕੇ ਉਹਨਾਂ ਵੱਲੋਂ ਅਸਤੀਫ਼ਾ ਦਿੱਤਾ ਗਿਆ 10 ਤਰੀਕ ਨੂੰ ਉਹਨਾਂ ਵੱਲੋਂ ਅਸਤੀਫ਼ਾ ਦਿੱਤਾ ਗਿਆ ਸੀ ਤੇ ਅੱਜ 16 ਜਨਵਰੀ ਨੂੰ ਉਹਨਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ ਉਥੇ ਹੀ ਸਟੂਡੈਂਟਸ ਯੂਨੀਅਨ ਦਾ ਕਹਿਣਾ ਹੈ ਕੀ ਪ੍ਰੋ ਰਾਜਕੁਮਾਰ ਭ੍ਰਿਸ਼ਟਾਚਾਰ ਦੇ ਇਲਾਜ ਲਗਾਏ ਨੇ ਇਸੇ ਕਰਕੇ ਯੂਨੀਵਰਸਿਟੀ ਦੇ ਕਾਫ਼ੀ ਸਟੂਡੈਂਟਸ ਉਹਨਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ
ਪ੍ਰੋ. ਰਾਜ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਵਜੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਦਾ ਅਸਤੀਫਾ ਪ੍ਰਵਾਨ।ਯੂਨੀਵਰਸਿਟੀ ਦੇ ਚਾਂਸਲਰ ਜਗਦੀਪ ਧਨਖੜ ਨੇ ਅਸਤੀਫਾ ਪ੍ਰਵਾਨ ਕਰ ਲਿਆ ਹੈ ਤੇ ਡੀ ਯੂ ਆਈ ਰੇਨੂ ਵਿਜ ਨੂੰ 16 ਜਨਵਰੀ ਤੋਂ ਅਗਲੇ ਹੁਕਮਾਂ ਤੱਕ ਆਫੀਸ਼ੀਏਟਿੰਗ ਵੀਸੀ ਵਜੋਂ ਕੰਮ ਕਰਨ ਲਈ ਆਖਿਆ ਹੈ। ਸਤਿਆਪਾਲ ਜੈਨ ਨੇ ਡਾ. ਰੇਨੂ ਨੂੰ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੰਦਿਆਂ ਉਨਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਹੈ।
Post by Tarandeep singh