ਪੰਜਾਬ ਦੇ ਮੁੱਖ ਮੰਤਰੀ ਨੇ ਪਰਲ ਗਰੁੱਪ ਦੀ ਜ਼ਮੀਨਾਂ ਕਬਜ਼ੇ ਚ ਲੈਕੇ ਲੋਕਾਂ ਦੇ ਪੈਸੇ ਮੋੜਨ ਦੇ ਦਿੱਤੇ ਨਿਰਦੇਸ਼


ਪਰਲ ਗਰੁੱਪ ਵੱਲੋਂ ਚਿੱਟ ਫੰਡ ਘੁਟਾਲੇ ਦੇ ਵਿੱਚ ਕਿਤੇ ਦੇ ਘਪਲੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਪੰਜਾਬ ਨੇ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ਤੇ ਅਕੁਆਰ ਕਰਕੇ ਉਨ੍ਹਾਂ ਦੇ ਪੈਸੇ ਪੰਜਾਬ ਦੇ ਲੋਕਾਂ ਨੂੰ ਮੋੜਨ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਭਰ ਚੋਂ 5 ਕਰੋੜ ਤੋਂ ਵੱਧ ਲੋਕਾਂ ਨੇ ਪਰਲ ਕੰਪਨੀ ਦੇ ਵਿਚ ਨਿਵੇਸ਼ ਕੀਤਾ ਸੀ, ਲੋਕਾਂ ਦੇ ਕਰੋੜਾਂ ਰੁਪਏ ਦਾ ਗਬਨ ਕਰਨ ਵਾਲੀ ਇਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਹਾਲਾਂਕਿ ਜੇਲ ਦੇ ਵਿਚ ਹੈ ਪਰ ਹੁਣ ਮੁੱਖ ਮੰਤਰੀ ਨੇ ਲੋਕਾਂ ਨੂੰ ਇਨਸਾਫ ਦਵਾਉਣ ਦਾ ਫੈਸਲਾ ਕੀਤਾ ਹੈ। ਲੁਧਿਆਣਾ ਦੇ ਵਿੱਚ ਵੀ ਪਿੰਡਾਂ ਦੇ ਅੰਦਰ ਪਰਲ ਗਰੁੱਪ ਵੱਲੋਂ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਸੀ ਉਨ੍ਹਾਂ ਨੂੰ ਵੀ ਆਸ ਬਝੀ ਹੈ। ਲੁਧਿਆਣਾ ਦੇ ਧੰਨਸੂ ਚ ਪਰਲ ਗਰੁੱਪ ਦੀ ਸੈਂਕੜੇ ਏਕੜ ਪ੍ਰਾਈਮ ਲੋਕੇਸ਼ਨ ਤੇ ਪਈ ਹੈ ਜਿਸ ਨੂੰ ਸਭ ਤੋਂ ਪਹਿਲਾਂ ਅਕੁਇਰ ਕਰਨ ਦੇ ਨਿਰਦੇਸ਼ ਦਿੱਤੇ ਨੇ। ਪਰਲ ਗਰੁੱਪ ਦੇ ਘੁਟਾਲੇ ਨੂੰ ਲੈਕੇ ਲੋਕਾਂ ਨੂੰ ਇਨਸਾਫ਼ ਦਵਾਉਣ ਦੇ ਲਈ ਕਮਲ ਮਾਂਗਟ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਸੀ 5 ਸਾਲ ਤੋਂ ਇਸ ਮਾਮਲੇ ਚ ਲਗਾਤਾਰ 2 ਪਰਚੇ ਪਵਾਉਣ ਤੋਂ ਬਾਅਦ ਹੁਣ ਉਨ੍ਹਾਂ ਦੀ ਇਸ ਮੁਹਿੰਮ ਨੂੰ ਬੂਰ ਪਿਆ ਹੈ। ਇਸ ਮਾਮਲੇ ਨੂੰ ਲੈਕੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਸਾਡੀ ਉਮਰ ਭਰ ਦੀ ਕਮਾਈ ਪਰਲ ਗਰੁੱਪ ਦੇ ਵਿਚ ਲਗਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਧੋਖਾ ਹੋ ਗਿਆ ਅਤੇ ਉਹਨਾਂ ਦੀ ਉਮਰ ਭਰ ਦੀ ਕਮਾਈ ਬਰਬਾਦ ਹੋ ਗਈ ਪਰ ਹੁਣ ਮੁੱਖ ਮੰਤਰੀ ਪੰਜਾਬ ਦੇ ਐਲਾਨ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਹੁਣ ਆਸ ਬੱਝੀ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਅਤੇ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਜਿਹੜੀ ਉਨ੍ਹਾਂ ਨੇ ਪਰਲਜ਼ ਕੰਪਨੀ ਦੇ ਵਿਚ ਲਗਾਈ ਸੀ ਉਹ ਹੁਣ ਉਹਨਾਂ ਨੂੰ ਮਿਲਣ ਦੀ ਆਸ ਬੱਝੀ ਹੈ। ਪਰਿਵਾਰਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ ਨਾਲ ਹੀ ਕਮਲ ਮਾਂਗਟ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੁੱਦੇ ਨੂੰ ਲਗਾਤਾਰ ਚੁੱਕਿਆ ਅਤੇ ਸਰਕਾਰਾਂ ਦੇ ਖ਼ਿਲਾਫ਼ ਲੜਾਈ ਵੀ ਲੜੀ।

See also  ਗੁਰਦਾਸਪੁਰ ਦੇ ਮੁਹੱਲਾ ਗੋਬਿੰਦਨਗਰ ਵਿੱਚ ਚੋਰਾਂ ਨੇ ਦਿਨ ਦਿਹਾੜੇ ਇਕ ਘਰ ਨੂੰ ਬਣਾਇਆ ਨਿਸ਼ਾਨਾਂ ਗਹਿਣੇ ਅੱਤੇ ਨਕਦੀ ਕੀਤੀ ਚੋਰੀ