ਪੰਜਾਬ ਦੇ ਪਾਣੀਆਂ ਦੀ ਇਕ ਬੂੰਦ ਵੀ ਕਿਸੇ ਨੂੰ ਨਹੀਂ ਦੇਵਾਂਗੇ_ ਸੁਖਬੀਰ ਬਾਦਲ

ਚੰਡੀਗੜ੍ਹ : ਸੁਖਬੀਰ ਬਾਦਲ ਨੇ ਐਸ.ਵਾਈ.ਐਲ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵੇਗਾ। ਇਸ ਲਈ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ। ਸੁਖਬੀਰ ਬਾਦਲ ਨੇ ਇਸ ਲਈ ਕਾਗਰਸ ਸਰਕਾਰ ਨੂੰ ਵੀ ਜਿੰਮੇਵਾਰ ਮੰਨਿਆ ਹੈ । ਬਾਦਲ ਨੇ ਪੰਜਾਬ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ‘ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਧਿਆਨ ਪੰਜਾਬ ਵੱਲ ਹੈ ਹੀ ਨਹੀ।

sukhvir singfh badal

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਜਰੀਵਾਲ ਚਲਾ ਰਿਹਾ ਹੈ ਤੇ ਉਸ ਨੇ ਪੰਜਾਬ ਨੂੰ ਲੁੱਟਣ ਦਾ ਸਾਧਨ ਬਣਾ ਲਿਆ ਹੈ। ਬਾਦਲ ਨੇ ਕੇਜਰੀਵਾਲ ‘ਤੇ ਬੋਲਦਿਆਂ ਕਿਹਾ ਕਿ ਜਿਵੇਂ ਪਹਿਲਾਂ ਦੇਸ਼ ਨੂੰ ਈਸਟ ਇੰਡੀਆ ਕੰਪਨੀ ਤੇ ਫਿਰ ਮੁਗਲਾਂ ਨੇ ਲੁੱਟਿਆ ਉਸ ਤਰ੍ਹਾਂ ਹੀ ਹੁਣ ਪੰਜਾਬ ਨੂੰ ਕੇਜਰੀਵਾਲ ਲੁੱਟਣਾ ਚਾਹੁੰਦਾ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਸਗੋਂ ਮੀਡੀਆ ‘ਚ ਇਸ਼ਤਿਹਾਰਾਂ ‘ਤੇ 700 ਕਰੋੜ ਤੋ ਜਿਆਦਾ ਦਾ ਖਰਚਾ ਕੀਤਾ ਗਿਆ ਹੈ।

sukhvir singh badal

ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਟਾ-ਦਾਲ ਸਕੀਮ ਬੰਦ ਪਈ ਹੈ, ਸ਼ਗਨ ਸਕੀਮ ਵੀ ਬੰਦ ਹੈ ਤੇ ਮੁਲਾਜ਼ਮ ਤਨਖ਼ਾਹ ਤੋਂ ਵਾਂਝੇ ਹਨ। ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣਾ ਚਾਹੁੰਦਾ ਹੈ ਤੇ ਇਸ ਲਈ ਉਸਨੇ ਭਗਵੰਤ ਮਾਨ ਨੂੰ ਵੀ ਨਾਲ ਰਲ਼ਾ ਲਿਆ ਹੈ।

See also  PM ਮੋਦੀ ਸੁਰੱਖਿਆ 'ਚ ਚੁੱਕ ਮਾਮਲੇ ਨੂੰ ਲੈ ਕੇ CM ਮਾਨ ਦਾ ਵੱਡਾ ਐਕਸ਼ਨ, SP ਸਣੇ 7 ਪੁਲਿਸ ਅਧਿਕਾਰੀ ਮੁਅੱਤਲ