ਪੋਂਗ ਡੈਮ ਵਲੋ ਬਿਆਸ ਨਦੀ ਵਿਚ ਛੱਡੇ ਪਾਣੀ ਨਾਲ 1ਹਜ਼ਾਰ ਏਕੜ ਤੋਂ ਵੱਧ ਫ਼ਸਲ ਹੋ ਚੁੱਕੀ ਹੈ ਖਰਾਬ

ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਜਲ ਸਤਰ ਜਿੱਥੇ ਅੱਜ 1392.19 ਤਕ ਪਹੁੰਚ ਗਿਆ ਉਥੇ ਹੀ ਪੋਂਗ ਡੈਮ ਵਲੋ ਬਿਆਸ ਨਦੀ ਵਿਚ 85 ਹਜ਼ਾਰ ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਹੁਣ ਲਗਭਗ 70 ਹਜ਼ਾਰ ਕਿਉਸਿਕ ਘਾਟ ਕੀਤਾ ਗਿਆ ਹੈ ਪਰ ਪੋਂਗ ਡੈਮ ਤੋਂ ਛਡੇ ਪਾਣੀ ਨਾਲ ਬੰਧ ਤੋਂ 10 ਕਿਲੋਮੀਟਰ ਦੂਰ ਤੇ ਬਸੇ ਲਗਭਗ ਪੰਜਾਬ ਹਿਮਾਚਲ ਦੇ 20 ਤੋਂ ਜਿਆਦਾ ਪਿੰਡ ਪਾਣੀ ਦੀ ਮਾਰ ਹੇਠ ਨੇ ਜਿਨਾ ਦਾ ਸੰਪਰਕ ਆਮ ਜਨ ਜੀਵਨ ਨਾਲ ਟੁੱਟ ਚੁੱਕਾ ਹੈ,, ਪਿੰਡ ਬੇਲਾ ਸਰਿਆਣਾ,ਜੱਟ ਬੇਲਾ,ਜੋ ਪੰਜਾਬ ਦਾ ਹਿੱਸਾ ਨੇ ਪਿੰਡ ਵਿੱਚ 10 ਤੋਂ 15 ਫੁਟ ਪਾਣੀ ਘੁੰਮ ਰਿਹਾ ਹੈ।

ਪਿੰਡ ਨੂੰ ਜਾਣ ਵਾਲਾ ਕੋਈ ਸੰਪਰਕ ਮਾਰਗ ਨਹੀਂ ਹੈ ਪਾਣੀ ਦਾ ਬਹਾਬ ਇਨਾ ਤੇਜ਼ ਹੈ ਕਿ ਮੌਕੇ ਤੇ ਕੋਈ ਵਿਅਕਤੀ ਪਾਣੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਰੁੜ ਸਕਦਾ ਹੈ ਪਿੰਡ ਦੇ ਵਸਨੀਕ ਲੋਕਾਂ ਕਹਿਣਾ ਹੈ ਕਿ 1ਹਜ਼ਾਰ ਕਿਲੇ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਨਾ ਖਰਾਬ ਹੋ ਚੁੱਕੀ ਹੈ ਤੇ ਲੋਕਾਂ ਦੇ ਪਸੁ ਪਾਣੀ ਵਿਚ ਰੁੜ ਚੁੱਕੇ ਨੇ ਤੇ ਲੋਕਾਂ ਦੇ ਘਰ ਪਾਣੀ ਵਿਚ ਪੂਰੇ ਡੁੱਬ ਚੁੱਕੇ ਨੇ ਜਿਸ ਨਾਲ ਇਕੱਲੇ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਸਰਕਾਰ ਜਲਦ ਲੋਕਾਂ ਨੂੰ ਕੋਈ ਉਚਿਤ ਮੁਆਬਜਾ ਦੇਵੇ ਜਿਸ ਨਾਲ ਉਨ੍ਹਾਂ ਨੂੰ ਕੋਈ ਰਾਹਤ ਮਿਲ ਸਕੇ।

See also   ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਸਮੇਂ ਲੋਕ ਨਿਰਮਾਣ ਮੰਤਰੀ ਵੱਲੋਂ ਖੂਨਦਾਨ