ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦੋ ਧਿਰਾਂ ਹੋਈਆ ਆਹਮੋ ਸਾਹਮਣੇ,ਇਕ ਧਿਰ ਨੇ ਦੂਸਰੀ ਧਿਰ ਦੇ ਘਰ ਦਾਖਿਲ ਹੋ ਕੇ ਕੀਤਾ ਹਮਲਾ

ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਣਾ ਫਤਿਹਗੜ ਚੂੜੀਆਂ ਤੋਂ ਕੁੱਝ ਮੀਟਰ ਦੂਰੀ ਤੇ ਸਥਿਤ ਬੱਦੋਵਾਲ ਰੋਡ ਵਿਖੇ ਇੱਕ ਘਰ ਅੰਦਰ ਵੜ ਕੇ ਕੁੱਝ ਵਿੱਅਕਤੀਆਂ ਵੱਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦਾਤਰ ਅਤੇ ਕਿ੍ਰਪਾਨਾ ਚਲਾਈਆਂ ਗਈਆਂ ਅਤੇ ਘਰ ਦੀ ਕੀਤੀ ਗਈ ਭੰਨਤੋੜ,,ਘਰ ਦੇ ਬਾਹਰ ਖੜੀਆਂ ਗੱਡੀਆਂ ਦੀ ਵੀ ਕੀਤੀ ਭੰਨਤੋੜ ਅਤੇ ਇਕ ਧਿਰ ਦੀ ਇਕ ਔਰਤ ਅਤੇ ਦੂਸਰੀ ਧਿਰ ਦੇ ਦੋ ਲੋਕ ਜ਼ਖਮੀ ,,ਪੁਲਿਸ ਨੇ ਇਕ ਧਿਰ ਦੇ ਸੱਤ ਲੋਕਾਂ ਤੇ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਸ਼ੁਰੂਇਸ ਸਬੰਧੀ ਇਕ ਧਿਰ ਦੀ ਜ਼ਖਮੀ ਜੀਤੋ ਅਤੇ ਉਸਦੇ ਪਤੀ ਵਿਲੀਅਮ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੀ ਰਾਤ ਉਹ ਆਪਣੇ ਘਰ ਸੁੱਤੇ ਸਨ ਤਾਂ ਉਨਾਂ ਦੇ ਘਰ ਦਾ ਦਰਵਾਜਾਂ ਖੜਕਾਇਆ ਗਿਆ ਅਤੇ ਜਦੋ ਉਨਾਂ ਨੇ ਘਰ ਦਾ ਦਰਵਾਜਾ ਖੋਲਿਆ ਤਾਂ ਜੋਬਿਨ ਮਸੀਹ ਵਾਸੀ ਬੱਦੋਵਾਲ ਆਪਣੇ ਨਾਲ ਸਤ ਅੱਠ ਅਣਪਛਾਤੇ ਸਾਥੀਆਂ ਨਾਲ ਘਰ ਅੰਦਰ ਦਾਖਲ ਹੋ ਗਿਆ ਅਤੇ ਘਰ ਦੀ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਸਾਡੇ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਨਾਲ ਅਸੀਂ ਦੋਵੇਂ ਪਤੀ ਪਤਨੀ ਜ਼ਖਮੀ ਹੋ ਗਏ ਅਤੇ ਮੇਰੇ ਲੜਕਿਆਂ ਨੇ ਘਰੋਂ ਭੱਜ ਕੇ ਜਾਨ ਬਚਾਈ। ਉਨਾਂ ਦੱਸਿਆ ਕਿ ਸਾਡੀ ਕਾਰ ਅਤੇ ਟੈਂਪੂ ਦੀ ਵੀ ਭੰਨਤੋੜ ਕੀਤੀ ਗਈ

ਇਸ ਮਾਮਲੇ ਸਬੰਧੀ ਫਤਿਹਗੜ ਚੂੜੀਆਂ ਦੇ ਐਸ ਐਚ ਓ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀਤੋ ਦੇ ਬਿਆਨਾ ਉਪਰ ਜੋਬਿਨ ਮਸੀਹ ਸਮੇਤ 7 ਅਣਪਛਾਤੇ ਵਿਅਕਤੀਆਂ ਉਪਰ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਬਰੀਕੀ ਨਾਲ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਸਚਾਈ ਸਾਹਮਣੇ ਆਵੇਗੀ ਉਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੋਬਿਨ ਮਸੀਹ ਦੇ ਵੀ ਬਿਆਨ ਲਏ ਜਾਣਗੇ ਅਤੇ ਜਾਂਚ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

See also  ਢਾਂਬੇ ਪਰ ਤੇਲ ਟੈਕਰਾਂ ਨੂੰ ਲੱਗੀ ਅੱਗ