ਪੁਲਿਸ ਵਲੋਂ ਟਰੱਕ ਵਿਚੋਂ ਵਿਸਕੀ ਦੀਆਂ 914 ਪੇਟੀਆ ਨਜਾਇਜ ਸ਼ਰਾਬ ਕੀਤੀ

ਬਟਾਲਾ ਪੁਲਿਸ ਜਿਲੇ ਅਧੀਨ ਪੈਂਦੇ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋ ਮੁਖਬੀਰ ਖਾਸ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਯੂ ਪੀ ਨੰਬਰ 10 ਟਾਇਰੀ ਟਰੱਕ ਵਿਚੋਂ ਨਜਾਇਜ ਵਿਸਕੀ ਦੀਆਂ 914 ਪੇਟੀਆ ਬਰਾਮਦ ਕਰਦੇ ਹੋਏ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਗਿਆ, ਐਸ ਐਚ ਓ ਥਾਣਾ ਰੰਗੜ ਨੰਗਲ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਟਰੱਕ ਜੋ ਕੇ ਯੂ ਪੀ ਨੰਬਰ ਹੈ ਇਸਨੂੰ ਕੰਵਲਜੀਤ ਨਾਮਕ ਡਰਾਈਵਰ ਚਲਾ ਰਿਹਾ ਸੀ ਜੋ ਕੇ ਜਲੰਧਰ ਦਾ ਰਹਿਣ ਵਾਲਾ ਹੈ ਜਦੋ ਨਾਕੇ ਦੌਰਾਨ ਇਸਦੇ ਕਾਗਜ਼ਾਤ ਚੈੱਕ ਕੀਤੇ ਗਏ ਤਾਂ ਕਾਗਜ਼ਾਤ ਕੈਮੀਕਲ ਦੇ ਬਣੇ ਹੋਏ ਸੀ ਅਤੇ ਜਦੋਂ ਟਰੱਕ ਦੇ ਅੰਦਰ ਲੋਡ ਕੀਤੇ ਮਾਲ ਦੀ ਚੈਕਿੰਗ ਕੀਤੀ ਗਈ ਤਾਂ ਉਸਦੇ ਅੰਦਰ ਨਜਾਇਜ ਵਿਸਕੀ ਦੀਆਂ 914 ਪੇਟੀਆ ਬਰਾਮਦ ਕੀਤੀਆਂ ਗਈਆਂ।

ਸਰਾਬ

ਡਰਾਈਵਰ ਕੰਵਲਜੀਤ ਕੋਲੋ ਪੁਛਗਿੱਛ ਦੌਰਾਨ ਪਤਾ ਚੱਲਿਆ ਕੇ ਇਸਨੂੰ ਇਹ ਟਰੱਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਕਿਸੇ ਦੂਸਰੇ ਵਿਅਕਤੀ ਵਲੋਂ ਸ਼ੋਪਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਸ ਮਾਲ ਨੀ ਯੂ ਪੀ ਡਲੀਵਰ ਕਰਨਾ ਹੈ ,,ਇਸ ਨੂੰ ਕਾਬੂ ਕਰਦੇ ਹੋਏ ਆਈ ਪੀ ਸੀ ਧਰਾਵਾਂ ਤਹਿਤ ਕੇਸ ਦਰਜ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

post by parmvir singh

See also  ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ