ਨਾਭਾ ਦੇ ਨਜ਼ਦੀਕ ਪਿੰਡ ਦੁਲੱਦੀ ਵਿਖੇ ਤੇਜ਼ ਰਫਤਾਰ ਟਰੱਕ ਨੇ 15 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਨਾਭਾ ਦਾ ਰਹਿਣ ਵਾਲਾ ਸੀ। ਮ੍ਰਿਤਕ ਭੁਪਿੰਦਰ ਸਿੰਘ ਆਪਣੇ ਮਿੱਤਰ ਮਨਵੀਰ ਸਿੰਘ ਨੂੰ ਮਿਲਣ ਲਈ ਪਿੰਡ ਦੁਲੱਦੀ ਵਿਖੇ ਆਇਆ ਸੀ ਦੋਨੋਂ ਮਿੱਤਰ ਫੋਟੋਸ਼ੂਟ ਕਰਾਉਣ ਲਈ ਪਟਿਆਲੇ ਜਾਣਾ ਸੀ।ਦੋਨੋ ਨੌਜਵਾਨ ਆਪਣੇ ਘਰ ਤੋਂ ਪਟਿਆਲੇ ਦੀ ਬਸ ਫੜਣ ਲਈ ਅੱਡੇ ਵੱਲ ਤੁਰੇ ਜਾ ਰਹੇ ਸਨ ਨਾਲ ਹੀ ਮਨਵੀਰ ਸਿੰਘ ਦੀ ਮਾਂ ਤੇ ਭੈਣ ਨੇ ਬੱਸ ਫੜਕੇ ਉਸਦੇ ਨਾਨਕੇ ਜਾਣਾ ਸੀ ਦੋਨੋ ਨੌਜਵਾਨ ਪੈਦਲ ਤੁਰੇ ਜਾ ਰਹੇ ਸਨ। ਇਕ ਦਮ ਪਿੱਛੋਂ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ ਤੇ ਉਨ੍ਹਾਂ ਦੇ ਉੱਪਰ ਚੜ੍ਹ ਜਾਂਦਾ ਹੈ। ਜਿਸ ਵਿੱਚ 15 ਸਾਲਾ ਭੁਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਮਨਵੀਰ ਸਿੰਘ ਫੱਟੜ ਹੋ ਜਾਂਦਾ ਹੈ। ਟਰੱਕ ਚਾਲਕ ਮੌਕੇ ਤੇ ਹੀ ਟਰੱਕ ਛੱਡ ਕੇ ਭੱਜ ਜਾਂਦਾ ਹੈ। ਪੁਲਸ ਵੱਲੋਂ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।