ਪਾਕਿਸਤਾਨੀ ਗੈਂਗਸਟਰ ਹਰਵਿੰਦਰ ਰਿੰਦਾ ਦਾ ਖਾਸ ਨੇਪਾਲ ਬਾਡਰ ਤੋਂ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਪੁਲਿਸ ਦੀ AGTF ਟੀਮ ਨੂੰ ਅੱਜ ਵੱਡੀ ਕਾਮਯਾਬੀ ਹੱਥ ਲੱਗੀ ਹੈ। ਦਰਅਸਲ AGTF ਪੰਜਾਬ ਅਤੇ ਕੇਂਦਰ ਏਜੰਸੀਆਂ ਦੇ ਇਕ ਸਾਂਝੇ ਆਪ੍ਰੇਸ਼ਨ ਵਿਚ 3 ਭਗੌੜੇ ਨਿਸ਼ਾਨੇਬਾਜ਼ਾਂ ਨੂੰ ਸਫਲਤਾਪੂਰਵਕ ਗ੍ਰਿਫਤਾਰ ਕੀਤਾ ਹੈ, ਜੋ ਗੈਂਗਸਟਰ ਸੋਨੂੰ ਖੱਤਰੀ, ਅੱਤਵਾਦੀ ਹਰਵਿੰਦਰ ਰਿੰਦਾ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ। ਇਨ੍ਹਾਂ ਫੜੇ ਗਏ ਵਿਅਕਤੀਆਂ ਵਿਚੋ ਇਕ ਨੂੰ ਭਾਰਤ-ਨੇਪਾਲ ਬਾਰਡਰ ਤੋਂ ਫੜਿਆ ਗਿਆ ਹੈ ਜਿਸ ਨੂੰ ਅੱਜ ਸ਼ਾਮ ਤੱਕ ਟੀਮ ਵੱਲੋਂ ਪੰਜਾਬ ਮੌਹਾਲੀ ਲਿਆਦਾ ਜਾਵੇਗਾ। ਬਾਕਿ ਦੋ ਹੋਰ ਗੈਂਗਸਟਰਾਂ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ ।

ਗੁਰੂ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਵੱਡੀ ਖਬਰ,ਅਮਰੀਕਾ ਜਾਣਗੇ SGPC ਦੇ ਪ੍ਰਧਾਨ? ਪੂਰੀ ਸਿੱਖ ਕੌਮ ਨੂੰ ਕਰਤੀ ਅਪੀਲ!

ਨੇਪਾਲ ਤੋਂ ਫੜਿਆ ਗਿਆ ਗੈਂਗਸਟਰ, ਪਾਕਿਸਤਾਨੀ ਗੈਂਗਸਟਰ ਰਿੰਦਾ ਦਾ ਖਾਸ ਐਸੋਸੀਏਟ ਹੈ ਜਿਸ ਤੋਂ ਭਾਰੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਹੋਇਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜ਼ੀਰਕਪੁਰ ਵਿਚ ਗੋਲੀਆਂ ਚਲਾਈਆਂ ਗਈਆਂ ਸਨ। ਇਸੇ ਮਾਮਲੇ ਤਹਿਤ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁੱਛਗਿਛ ਵਿਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

See also  ਪੰਜਾਬ ਦੇ ਪਿੰਡ ਨੂੰ ਹਿਮਾਚਲ ਵਿੱਚ ਮਿਲਾਉਣ ਦੀ ਮੰਗ