ਸਮਾਜ ਵਿੱਚ ਬੁਹਤ ਸਾਰੇ ਐਸੇ ਪਰਿਵਾਰ ਹਨ ਜਿਹ੍ਹਨਾਂ ਵਿੱਚ ਆਪਸੀ ਝਗੜੇ ਹੁੰਦੇ ਹਨ ਅਤੇ ਬੁਹਤ ਸਾਰੇ ਐਸੇ ਹੈਵਾਨ ਵੀ ਹਨ ਜੋ ਕਿ ਨਸ਼ੇ ਵਿੱਚ ਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਮਾਰਕੁਟਾਈ ਕਰਦੇ ਹਨ ਤਾਜਾ ਮਾਮਲਾ ਬਟਾਲੇ ਦੇ ਨੇੜੇ ਪਿੰਡ ਸ਼ਾਹਬਾਦ ਤੋਂ ਸਾਮਣੇ ਆਇਆ ਜਿਥੋਂ ਦੇ ਰਹਿਣ ਵਾਲੇ ਜਗੀਰ ਸਿੰਘ ਵਲੋਂ ਲਗਾਤਾਰ ਆਪਣੀ ਘਰਵਾਲੀ ਅਤੇ ਆਪਣੇ ਬੱਚਿਆਂ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ ਇਥੋਂ ਤੱਕ ਬੱਚੇ ਜੋ ਪੈਸੇ ਕਮਾਉਂਦੇ ਹਨ ਉਹਨਾਂ ਦਾ ਬਾਪ ਉਹ ਵੀ ਉਹਨਾਂ ਕੋਲੋ ਖੋਕੇ ਲੈ ਜਾਂਦਾ ਹੈ,,,, ਜਿਸ ਤੋਂ ਬਾਅਦ ਦੁੱਖੀ ਹੋਕੇ ਜਗੀਰ ਦੇ ਛੋਟੇ ਭਰਾ ਨੇ ਮਾਰਕੁਟਾਈ ਦੀ ਵੀਡਿਉ ਕੀਤੀ ਵਾਇਰਲ
ਜਾਣਕਾਰੀ ਦਿੰਦੇ ਜਗੀਰ ਸਿੰਘ ਦੇ ਛੋਟੇ ਭਰਾ ਨੇ ਕਿਹਾ ਕਿ ਉਹਨਾਂ ਦਾ ਭਰਾ ਬੁਹਤ ਤੰਗ ਕਰਦਾ ਹੈ ਭਾਬੀ ਨੂੰ ਹਰ ਰੋਜ ਉਸ ਨਾਲ ਮਾਰਕੁਟਾਈ ਕਰਕੇ ਉਸਨੂੰ ਪਾਗ਼ਲ ਕਰ ਦਿੱਤਾ ਇਥੋਂ ਤੱਕ ਬੱਚੇ ਜੋਂ ਪੈਸੇ ਦਿਹਾੜੀ ਕਰਕੇ ਕਮਾਕੇ ਲਿਆਉਂਦੇ ਹਨ ਉਹਨਾਂ ਕੋਲੋ ਵੀ ਖੋਕੇ ਲੈ ਜਾਂਦਾ ਹੈ ਦੂਜੇ ਪਾਸੇ ਘਰਵਾਲੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਸਦਾ ਘਰਵਾਲਾ ਉਸ ਨਾਲ ਕੁੱਟ ਮਾਰ ਕਰਦਾ ਆ ਰਿਹਾ ਹੈ ਅਤੇ ਬਾਰ ਬਾਰ ਸਮਝਾਉਣ ਤੇ ਵੀ ਨਹੀਂ ਸਮਝਦਾ ਪਰਮਾਤਮਾ ਕੋਲੋ ਸਿਰਫ ਘਰ ਵਿੱਚ ਸੁੱਖ ਸ਼ਾਂਤੀ ਮੰਗਦੀ ਹਾਂ ਸਾਨੂੰ ਤੰਗ ਪਰੇਸ਼ਾਨ ਨਾ ਕਰੇ |