ਮੌਕੇ ਤੇ ਪਹੁੰਚ ਕੇ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੂੰ ਕੰਪਨੀ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਪਟਰੋਲ ਪੰਪ ਉਦੋਂ ਤੱਕ ਬੰਦ ਕਰ ਦਿੱਤਾ ਜਾਵੇਗਾ ਜਦ ਤਕ ਇਸ ਦੀ ਪੂਰੀ ਜਾਂਚ ਨਹੀਂ ਹੁੰਦੀਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਪਟਰੋਲ ਪੰਪ ਤੇ ਪਟਰੋਲ ਦੇ ਵਿੱਚ ਪਾਣੀ ਮਿਕਸ ਕੀਤਾ ਹੁੰਦਾ ਹੈ ਅਤੇ ਜਦੋਂ ਅਸੀਂ ਅੱਜ ਆਪਣੇ ਮੋਟਰਸਾਈਕਲ ਦੇ ਵਿਚ ਪੈਟਰੋਲ ਪੁਆਇਆ ਤਾਂ ਉਹ ਥੋੜ੍ਹੀ ਦੂਰ ਜਾ ਕੇ ਬੰਦ ਹੋ ਗਿਆ ਅਤੇ ਜਦੋਂ ਟੈਂਕੀ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਵਿੱਚ ਪਟਰੋਲ ਦੀ ਜਗ੍ਹਾ ਪਾਣੀ ਸੀ

ਅਸੀਂ ਮੋਟਰਸਾਈਕਲ ਦੇ ਵਿੱਚੋਂ ਸਾਰੇ ਪਾਣੀ ਨੂੰ ਕੱਢ ਕੇ ਬੋਤਲ ਵਿਚ ਭਰ ਲਿਆ ਅਤੇ ਪਟਰੋਲ ਪੰਪ ਤੇ ਆ ਗਏ ਅਤੇ ਜਦੋਂ ਪਟਰੋਲ ਪੰਪ ਮੁਲਾਜਮਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹ ਉਲਟਾ ਸਾਡਾ ਇਹ ਗਲ ਪੈ ਗਏ ਅਤੇ ਅਸੀਂ ਫਿਰ ਦੁਖੀ ਹੋ ਕੇ ਪਟਰੋਲ ਪੰਪ ਤੇ ਧਰਨਾ ਲਾ ਦਿੱਤਾ ਸਾਡੀ ਮੰਗ ਹੈ ਕਿ ਇਹ ਪਟਰੋਲ ਪੰਪ ਬੰਦ ਹੋਣਾ ਚਾਹੀਦਾ ਹੈ