ਹਲਕਾ ਕੇਂਦਰ ਅਧੀਨ ਪੈਂਦੇ ਫੜਾਹਪੁਰ ਨਜ਼ਦੀਕ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਹਲਕਾ ਕੇਂਦਰੀ ਦੇ ਵਿਧਾਇਕ ਡਾ. ਅਜੈ ਗੁਪਤਾ, ਕਾਰਪੋਰੇਸ਼ਨ ਦੇ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਗਊਸ਼ਾਲਾ, ਪਸ਼ੂ ਹਸਪਤਾਲ ਅਤੇ ਡਾਗ ਸ਼ੈਲਟਰ ਦਾ ਨੀਂਹ ਪੱਥਰ ਸਾਂਝੇ ਤੌਰ ‘ਤੇ ਰੱਖਿਆ ਗਿਆ। ਇਸ ਮੌਕੇ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾ. ਰੋਹਨ ਮਹਿਰਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦ ਮੌਜੂਦ ਸਨ। ਇਸ ਮੌਕੇ ਡਾ. ਰੋਹਨ ਮਹਿਰਾ ਨੇ ਦੱਸਿਆ ਕਿ ਸਤੰਬਰ 2022 ਵਿਚ ਨਿਗਮ ਦਫ਼ਤਰ ਦਾ ਪਸ਼ੂ ਪ੍ਰੇਮੀਆਂ ਅਤੇ ਵੱਖ ਵੱਖ ਜਥੇਬੰਦੀਆਂ ਨੇ ਘਿਰਾਓ ਕੀਤਾ ਤਾਂ ਸੰਯੁਕਤ ਕਮਿਸ਼ਨਰ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਕੇਂਦਰੀ ਹਲਕੇ ਵਿਚ ਇਕ ਹੋਰ ਗਊਸ਼ਾਲਾ ਖੋਲ੍ਹੀ ਜਾਵੇਗੀ। ਇਸ ਮੰਗ ਸਬੰਧੀ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਸਹਿਯੋਗ ਨਾਲ 500 ਗਊਆਂ ਰੱਖਣ ਲਈ ਗਊਸ਼ਾਲਾ ਨਿਰਮਾਣ ਲਈ ਨਹੀਂ ਪੱਥਰਰੱਖਿਆ ਗਿਆ ਹੈ। ਡਾ. ਰੋਹਨ ਨੇ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ, ਵਿਧਾਇਕ ਅਜੇ ਗੁਪਤਾ ਦਾ ਪਸ਼ੂ ਪ੍ਰੇਮੀਆਂ ਦੀ ਤਰਫੋਂ ਧੰਨਵਾਦ ਕੀਤਾ। ਡਾ. ਨਿੱਜਰ ਅਤੇ ਵਿਧਾਇਕ ਅਜੇ ਗੁਪਤਾ ਨੇ ਭਰੋਸਾ ਦਿਵਾਇਆ ਕਿ ਇਸ ਪ੍ਰੋਜੈਕਟ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ ਤਾਂ ਕਿ ਸ਼ਹਿਰ ਵਿਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਰਾਹਤ ਮਿਲ ਸਕੇ ਅਤੇ ਸੜਕ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇ।
ਸਾਰੇ ਹਲਕਿਆਂ ‘ਚ ਗਊਸ਼ਾਲਾ ਖੋਲ੍ਹਣ ਦੀ ਹੈ ਮੰਗ : ਡਾ. ਰੋਹਨ : ਡਾ. ਰੋਹਨ ਮਹਿਰਾ ਨੇ ਕਿਹਾ ਕਿ ਸਾਡੀ ਸੰਸਥਾ ਦੀ ਇਹ ਮੰਗ ਹੈ ਕਿ ਸਾਰੇ ਹਲਕਿਆਂ ਵਿਚ ਗਊਆਂ ਦੀ ਸੰਭਾਲ ਲਈ ਗਊਸ਼ਾਲਾ ਖੋਲ੍ਹੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਲਕਾ ਪੱਛਮੀ ਨਰਾਇਣਗੜ੍ਹ ਵਿਖੇ ਗਊਸ਼ਾਲਾ ਚੱਲ ਰਹੀ ਹੈ ਅਤੇ ਸੰਸਥਾ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਇਹ ਲੰਬੇ ਸਮੇਂ ਦੀ ਮੰਗ ਅੱਜ ਦੂਜੀ ਗਊਸ਼ਾਲਾ ਦੀ ਸ਼ੁਰੂਆਤ ਨਾਲ ਪੂਰੀ ਹੋਈ ਹੈ।