ਨਾਭਾ ਵਿਖੇ ਧਾਰਮਿਕ ਸਮਾਗਮ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ

ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਹੁਣ ਵੀ ਸਮੇਂ ਰਹਿੰਦਿਆ ਪੰਜਾਬ ਦੇ ਪਾਣੀ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ, ਪੰਜਾਬ ਹੀ ਨਹੀਂ ਰਹਿਣਾ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਖਰਾਬ ਨਾ ਕਰਨ ਅਤੇ ਨਾਲ ਹੀ ਲੋਕਾਂ ਅਤੇ ਫੇਕਟਰੀ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਦੀ ਕਦਰ ਕਰਨ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਨਹੀਂ ਤਾਂ ਇਸਦੇ ਭਿਆਨਕ ਸਿੱਟੇ ਨਿਕਲਣਗੇ।

ਰਾਜੇਵਾਲ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਇਕ ਤੁਪਕਾ ਵੀ ਪਾਣੀ ਪੰਜਾਬ ਕੋਲ ਵਾਧੂ ਨਹੀਂ ਹੈ ਉਨ੍ਹਾਂ ਕਿਹਾ ਕਿ ਹਰਿਆਣਾ ਕੋਲ ਕਿਤੇ ਸਾਡੇ ਨਾਲੋਂ ਵੱਧ ਪਾਣੀ ਹੈ, ਉਨ੍ਹਾਂ ਦਾ ਪਰ ਸਰਕਾਰਾਂ ਦੇ ਨਲਾਇਕੀ ਦੇ ਕਾਰਨ ਸਾਡਾ ਪਾਣੀ ਬਾਹਰ ਜਾ ਰਿਹਾ ਹੈ।

ਰਾਜੇਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਇਨਸਾਫ ਮੋਰਚੇ ਤੇ ਬੋਲਦਿਆਂ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਦੇ ਚੱਲਦਿਆਂ ਬੰਦੀ ਸਿੰਘਾਂ 35 35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਹੁਣ ਤੱਕ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਣਾ ਚਾਹੁੰਦਾ ਸੀ।ਰਾਜੇਵਾਲ ਨੇ ਕਿਹਾ ਕਿ ਇਨਸਾਫ਼ ਮੋਰਚੇ ਤੋਂ ਬਾਅਦ ਅਸੀਂ ਵੱਡੀ ਲੜਾਈ ਪਾਣੀ ਦੇ ਮੁੱਦਿਆਂ ਤੇ ਲੜਾਂਗੇ।ਬਲਬੀਰ ਸਿੰਘ ਨੇ ਵਿਰੋਧੀਆਂ ਨੂੰ ਇੱਕ ਵਾਰੀ ਫਿਰ ਜਵਾਬ ਦਿੰਦੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਮੈਂ ਕਿਸੇ ਤੋਂ ਪੈਸਾ ਨਹੀਂ ਲਿਆ ਜੋ ਵੀ ਮੇਰੇ ਤੇ ਇਲਜਾਮ ਲਗਾ ਰਿਹਾ ਹੈ ਉਹ ਦਰਬਾਰ ਸਾਹਿਬ ਚੱਲਣ ਤੇ ਸਹੁੰ ਚੁੱਕਣ।

See also  ਪੁੱਤਰ ਵੱਲੋਂ ਮਾਂ ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਬਾਰ