ਪੰਜਾਬ ਦੇ ਬਾਜ਼ਾਰਾਂ ਦੇ ਵਿੱਚ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਜੇਕਰ ਰਿਆਸਤੀ ਸਹਿਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਦੇ ਮੇਨ ਬਜਾਰ ਬੋੜਾ ਗੇਟ ਤੋਂ ਲੈ ਕੇ ਸਰਕਾਰੀ ਹਸਪਤਾਲ ਤੱਕ ਚਾਰ ਪਹੀਆ ਵਾਹਨ ਦੀ ਸੜਕ ਦੇ ਵਿਚਕਾਰ ਖੜਾ ਕੇ ਇਹ ਲੋਕ ਚਲੇ ਜਾਂਦੇ ਹਨ, ਇਸ ਸੜਕ ਤੇ ਹੀ ਸਰਕਾਰੀ ਹਸਪਤਾਲ ਹੈ, ਜਦੋਂ ਐਮਰਜੈਂਸੀ ਲਈ ਐਂਬੂਲੈਂਸ ਆਉਂਦੀ ਹੈ ਤਾਂ ਐਂਬੂਲੈਂਸ ਚਾਲਕ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆ ਕਈ ਸਾਲਾਂ ਤੋਂ ਇਸੇ ਤਰ੍ਹਾਂ ਚਲਦੀ ਆ ਰਹੀ ਹੈ। ਪਰ ਨਾਭਾ ਦੇ ਐਸ.ਡੀ.ਐਮ ਤਰਸੇਮ ਚੰਦ ਵੱਲੋਂ ਚਲਾਣ ਬੁੱਕ ਹੱਥ ਵਿੱਚ ਲੈ ਕੇ ਖੁਦ ਆਪ ਹੀ ਚਲਾਨ ਕੱਟਦੇ ਨਜ਼ਰ ਆਏ, ਐਸ.ਡੀ.ਐਮ ਦੇ ਇਸ ਉਪਰਾਲੇ ਨੂੰ ਵੇਖਦੇ ਹੋਏ ਸ਼ਹਿਰ ਨਿਵਾਸੀ ਵੀ ਕਾਫੀ ਖੁਸ਼ ਦਿਖਾਈ ਦਿੱਤੇ, ਉਨ੍ਹਾਂ ਕਿਹਾ ਕਿ ਨਾਭੇ ਦੇ ਪਹਿਲੇ ਐਸ.ਡੀ.ਐਮ ਹਨ ਏ.ਸੀ ਕਮਰਾ ਛੱਡ ਕੇ ਖੁਦ ਟ੍ਰੈਫਿਕ ਦੀ ਕਮਾਂਡ ਸੰਭਾਲ ਰਹੇ ਹਨ। ਨਾਭਾ ਦੇ ਐਸ.ਡੀ.ਐਮ ਤਰਸੇਮ ਚੰਦ ਜੋ ਅਪਨਾ ਏ.ਸੀ ਕਮਰਾ ਛੱਡ ਕੇ ਬਾਜ਼ਾਰ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਖੁਦ ਆਪ ਹੀ ਚਲਾਣ ਬੁੱਕ ਚੁੱਕ ਚਾਰ ਪਹੀਆ ਵਾਹਨਾਂ ਦੇ ਚਲਾਣ ਕਰਦੇ ਨਜ਼ਰ ਆਏ, ਕਿਉਂਕਿ ਇਨ੍ਹਾਂ ਦੇ ਮੁੱਖ ਬਾਜ਼ਾਰ ਬੌੜਾਂ ਗੇਟ ਵਿਖੇ ਟਰੈਫਿਕ ਦੀ ਸਮੱਸਿਆ ਹੈ ਕਿ ਲੋਕ ਆਪਣੀ ਚਾਰ ਪਹਿਆ ਵਾਹਨ ਖੜਾ ਕਰਕੇ ਸੜਕ ਦੇ ਵਿਚਕਾਰ ਹੀ ਬਾਜ਼ਾਰ ਵਿੱਚ ਸ਼ਾਪਿੰਗ ਕਰਨ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ, ਜਦੋਂ ਵੀ ਕੋਈ ਐਂਬੂਲੈਂਸ ਐਮਰਜੈਂਸੀ ਲਈ ਜਾਂਦੀ ਹੈ ਤਾਂ ਵਾਹਨਾਂ ਨੂੰ ਦੇਖ ਕੇ ਐਂਬੂਲੈਂਸ ਵਾਲਾ ਖ਼ੁਦ ਹੀ ਘਬਰਾ ਜਾਂਦਾ ਹੈ ਕਿ ਉਹ ਐਂਬੂਲੈਂਸ ਕਿੱਥੋਂ ਦੀ ਲੈ ਕੇ ਜਾਵੇ ਕਿਉਂਕਿ ਚਾਰ ਪਹਿਆ ਵਾਹਨ ਵਾਲੇ ਵਿਅਕਤੀ ਕਈ-ਕਈ ਘੰਟੇ ਆਪਣੇ ਵਾਹਨ ਹੀ ਨਹੀਂ ਚੁੱਕਦੇ।
ਇਸ ਸਮੱਸਿਆ ਨੂੰ ਵੇਖਦੇ ਹੋਏ ਐਸ.ਡੀ.ਐਮ ਦੇ ਇਸ ਉਪਰਾਲੇ ਨੂੰ ਵੇਖਦੇ ਹੋਏ ਸ਼ਹਿਰ ਨਿਵਾਸੀ ਵੀ ਖੁਸ਼ ਨਜ਼ਰ ਆਏ। ਇਸ ਮੌਕੇ ਤੇ ਨਾਭਾ ਦੇ ਐੱਸ.ਡੀ.ਐੱਮ ਤਰਸੇਮ ਚੰਦ ਨੇ ਦੱਸਿਆ ਕਿ ਨਾਭਾ ਦੇ ਬੋੜਾਂ ਗੇਟ ਦੀ ਇਹ ਸਭ ਤੋਂ ਵੱਡੀ ਸਮੱਸਿਆ ਹੈ ਜੋ ਚਾਰ ਪਹੀਆ ਵਾਹਨ ਵਿਅਕਤੀ ਹਨ। ਉਹ ਆਪਣੀ ਗੱਡੀ ਖੜ੍ਹਾ ਕੇ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਟਰੈਫਿਕ ਦੀ ਬਹੁਤ ਵੱਡੀ ਸਮੱਸਿਆ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਕਿਹਾ ਕਿ ਐਂਬੂਲੈਂਸ ਏਥੋਂ ਕਈ ਵਾਰ ਲੰਘਦੀ ਹੈ ਕਿਓਂਕਿ ਸਰਕਾਰੀ ਹਸਪਤਾਲ ਇਸ ਰੋਡ ਤੇ ਹੀ ਹੈ, ਉਨ੍ਹਾਂ ਕਿਹਾ ਕਿ ਮੈਂ ਸ਼ਹਿਰ ਵਾਸੀਆਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਆਪਣੇ ਚਾਰ ਪਹੀਆ ਵਾਹਨ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਵਾਹਨ ਖੜਾਉਣ ਕਿਉਂਕਿ ਉੱਥੇ ਬਹੁਤ ਵੱਡੀ ਪਾਰਕਿੰਗ ਹੈ, ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਸ਼ਹਿਰ ਵਾਸੀ ਵੀ ਸਾਥ ਦੇਣ।