ਨਵੇਂ ਬੱਸ ਸਟੈਂਡ ਦੇ ਉਦਘਾਟਨ ਤੋਂ ਬਾਅਦ ਜਿੰਦਾ ਲਗਾ ਦਿੱਤੇ ਜਾਣ ਕਾਰਨ ਸਾਬਕਾ ਕਾਂਗਰਸੀ ਵਿਧਾਇਕ ਵਲੋਂ ਮੁੱਖ ਮਾਰਗ ਜਾਮ

ਅੱਜ ਬਾਅਦ ਦੁਪਹਿਰ ਕਰੀਬ 4 ਵਜੇ ਹੁਸਿ਼ਆਰਪੁਰ ਦੇ ਕਸਬਾ ਹਰਿਆਣਾ ਚ ਬਣੇ ਨਵੇਂ ਬੱਸ ਸਟੈਂਡ ਦੇ ਉਦਘਾਟਨ ਤੋਂ ਬਾਅਦ ਜਿੰਦਾ ਲਗਾ ਦਿੱਤੇ ਜਾਣ ਕਾਰਨ ਗੁੱਸੇ ਚ ਆਏ ਸਾਬਕਾ ਕਾਂਗਰਸੀ ਵਿਧਾਇਕ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਹੁਸਿ਼ਆਰਪੁਰ ਦਸੂਹਾ ਮੁੱਖ ਮਾਰਗ ਜਾਮ ਕਰ ਦਿੱਤਾ ਤੇ ਸ਼ਾਮਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਦੇਖਦੇ ਹੀ ਦੇਖਦੇ ਲੰਮਾ ਜਾਮ ਵੀ ਲੱਗ ਗਿਆ। ਗੱਲਬਾਤ ਦੌਰਾਨ ਸਾਬਕਾ ਵਿਧਾਇਕ ਪਵਨ ਆਦੀਆ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੀ ਸਰਕਾਰ ਸਮੇਂ ਇਸ ਸਟੈਂਡ ਦਾ ਪ੍ਰਾਜੈਕਟ ਲਿਆਂਦਾ ਗਿਆ ਸੀ ਤੇ ਬੀਤੇ ਦਿਨੀਂ ਜਲਦਬਾਜ਼ੀ ਚ ਹੀ ਮੌਜੂਦਾ ਆਪ ਵਿਧਾਇਕ ਵਲੋਂ ਇਸਦਾ ਉਦਘਾਟਨ ਕਰ ਦਿੱਤਾ ਗਿਆ ਤੇ ਅੱਜ ਤੱਕ ਬਸ ਸਟੈਂਡ ਚ ਕੋਈ ਵੀ ਬਸ ਦਾਖਿਲ ਨਹੀਂ ਹੋਈ ਤੇ ਅੱਜ ਵੀ ਲੋਕ ਸ਼ਾਨਦਾਰ ਅੱਡਾ ਬਣਨ ਦੇ ਬਾਵਜੂਦ ਬਾਹਰ ਹੀ ਖੜ੍ਹੇ ਰਹਿੰਦੇ ਹਨ ਅਤੇ ਵਿਧਾਇਕ ਵਲੋਂ ਫੋਕੀ ਵਾਹ ਵਾਹੀ ਲਈ ਅੱਧੇ ਅਧੂਰੇ ਬਸ ਸਟੈਂਡ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਬੀਤੇ 3 ਦਿਨਾਂ ਤੋਂ ਇਸ ਬਸ ਸਟੈਂਡ ਨੂੰ ਜਿੰਦਾ ਲੱਗਿਆ ਹੋਇਆ ਹੈ ਜੋ ਕਿ ਇਕ ਸ਼ਰਮ ਵਾਲੀ ਗੱਲ ਹੈ ਤੇ ਲੱਗਦਾ ਹੈ ਕਿ ਵਿਧਾਇਕ ਡਾ. ਰਵਜੋਤ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।

See also  ਭਾਰਤ ਦੀ ਗਰੀਬੀ ਇੰਝ ਦੂਰ ਹੋਵੇਗੀ? ਇੰਡੀਆ ਪਾਰਟੀ ਮੈਂਬਰ ਦਿੱਲੀ ਦੇ ਹਯਾਤ ਹੋਟਲ ਵਿੱਚ ਇਕੱਠੇ ਹੋਏ ਜਿੱਥੇ ਇੱਕ ਕੱਪ ਚਾਹ ਦੀ ਕੀਮਤ ਵੀ 550 ਰੁਪਏ ਹੈ: ਫ਼ਤਿਹ ਜੰਗ ਸਿੰਘ ਬਾਜਵਾ