ਜਿਸ ਦੇ ਚਲਦਿਆਂ ਨੇੜਲੇ ਪਿੰਡ ਸੇਖੂਵਾਸ ਦੇ ਅਵਤਾਰ ਸਿੰਘ ਨੇ ਦੱਸਿਆ, ਕਿ ਮੈਂ ਨਵੰਬਰ 2022 ਵਿੱਚ ਟਾਟਾ ਕੰਪਨੀ ਤੋਂ ਗੱਡੀ ਖਰੀਦੀ ਸੀ। ਜਿਸ ਦੇ ਸਾਰੇ ਪੈਸੇ ਵੀ ਦੇ ਦਿੱਤੇ, ਪਰੰਤੂ ਚਾਰ ਮਹੀਨੇ ਬੀਤਣ ਉਪਰੰਤ ਵੀ ਗੱਡੀ ਦੀ ਆਰ ਸੀ ਨਹੀਂ ਆਈ। ਉਨ੍ਹਾਂ ਦੁਖੀ ਮਨ ਨਾਲ ਕਿਹਾ, ਕਿ ਮੇਰੀ ਮਾਤਾ ਬੀਮਾਰ ਹੈ। ਜਿਸ ਕਾਰਨ ਸਾਨੂੰ ਹਰੇਕ ਹਫਤੇ ਚੰਡੀਗੜ੍ਹ ਲਿਜਾਣਾ ਜਾਣਾ ਪੈਂਦਾ ਹੈ।
ਪ੍ਰੰਤੂ ਆਰ ਸੀ ਨਾ ਆਉਣ ਕਾਰਨ ਅਸੀਂ ਆਪਣੀ ਗੱਡੀ ਘਰੇ ਖੜ੍ਹਾ ਕੇ ਕਿਰਾਏ ਤੇ ਗੱਡੀ ਲੈ ਕੇ ਜਾਂਦੇ ਹਨ। ਜਦੋਂ ਇਸ ਸਬੰਧੀ ਐਸਡੀਐਮ ਦਫ਼ਤਰ ਜਾਂ ਜ਼ਿਲਾ ਦਫ਼ਤਰ ਜਾਂਦੇ ਹਾਂ, ਤਾਂ ਉਹ ਕਹਿੰਦੇ ਹਨ ਕਿ ਸਾਡੇ ਕੋਲੋਂ ਓਕੇ ਹੈ ਅਸੀਂ ਕਾਪੀ ਉਪਰ ਭੇਜ ਦਿੱਤੀ ਹੈ। ਉਹਨਾਂ ਕਿਹਾ ਕਿ ਦੱਸਣ ਅਨੁਸਾਰ ਸਰਕਾਰ ਨੇ ਰਜਿਸਟ੍ਰੇਸ਼ਨ ਕਾਪੀਆਂ ਬਣਾਉਂਣ ਦਾ ਜ਼ਿੰਮਾ ਇੱਕ ਠੇਕੇਦਾਰ ਨੂੰ ਦਿੱਤਾ ਹੋਇਆ ਹੈ। ਜਿਸ ਕਾਰਨ ਰਜਿਸਟ੍ਰੇਸ਼ਨ ਕਾਪੀਆਂ ਹੈ ਕਈ-ਕਈ ਮਹੀਨੇ ਨਹੀਂ ਆਉਂਦੀਆਂ ਅਤੇ ਵਾਹਨ ਚਾਲਕ ਪ੍ਰੇਸ਼ਾਨ ਹਨ। ਇਹ ਕਾਪੀਆਂ ਤਹਿਸੀਲ ਜਾਂ ਜ਼ਿਲ੍ਹੇ ਦੇ ਅਧਿਕਾਰੀ ਹੀ ਬਣਾ ਕੇ ਦੇਣ। ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।ਇਸ ਸਬੰਧੀ ਗੁਰਜਿੰਦਰ ਸਿੰਘ ਚੰਗਾਲੀਵਾਲਾ ਨੇ ਦੱਸਿਆ ਕੇ ਮੇਰੇ ਕੋਲ ਕਮਰਸ਼ੀਅਲ ਆਇਸਰ ਕੰਪਨੀ ਦੀ ਗੱਡੀ ਹੈ ਜਿਸ ਦੀ ਫਿੱਟਨਸ ਮੈਂ 23 ਫਰਵਰੀ ਨੂੰ ਕਰਵਾ ਦਿੱਤੀ ਸੀ, ਪ੍ਰੰਤੂ ਇੱਕ ਮਹੀਨਾ ਬੀਤਣ ਉਪਰੰਤ ਵੀ ਮੇਰੀ ਫਿਟਨੈਸ ਪਾਸ ਹੋਕੇ ਨਹੀਂ ਆਈ। ਜਦੋਂ ਕਿ ਇਹ ਕੰਮ ਸਿਰਫ ਦੋ ਦਿਨਾਂ ਦਾ ਹੈ। ਮੈਂ ਦਫ਼ਤਰਾਂ ਦੇ ਚੱਕਰ ਮਾਰ ਕੇ ਅੱਕ ਗਿਆ ਹਾਂ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਕਾਪੀਆਂ, ਫਿਟਨੈਸ ਆਦਿ ਜਲਦੀ ਬਣਾ ਕੇ ਦਿੱਤੀਆਂ ਜਾਇਆ ਕਰਨ ਤਾਂ ਜੋ ਖਰੀਦਦਾਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।