ਪਹਿਲੇ ਜਮਾਨੇ ਵਿੱਚਔਰਤ ਨੂੰ ਸਮਾਜ ਵਿੱਚ ਪੈਰ ਦੀ ਜੁੱਤੀ ਸਮਝਿਆ ਜਾਦਾ ਸੀ ਪਰ ਅੱਜ ਔਰਤ ਮਰਦ ਪ੍ਰਧਾਨ ਸਮਾਜ ਵਿੱਚ ਬਰਾਬਰੀ ਦਾ ਹੱਕ ਰੱਖਦੀ ਹੈ ਅਤੇ ਔਰਤ ਦੀ ਬਹਾਦਰੀ ਦੇ ਹਰ ਰੋਜ਼ ਨਵੇ ਕਿਸੇ ਸੁਣਨ ਨੂੰ ਮਿਲ ਰਹੇ ਹਨ ਅਜਿਹੀ ਹੀ ਮਿਸ਼ਾਲ ਨਕੋਦਰ ਵਿੱਚ ਦੇਖਣ ਨੂੰ ਮਿਲ ਰਹੀ ਹੈ, ਨਕੋਦਰ ਵਿਖੇ ਬਾਬਾ ਮੁਰਾਦ ਸ਼ਾਹ ਦਰਬਾਰ ਵਿੱਚ ਸੰਗਤਾਂ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਆਉਂਦੀਆਂ ਹਨ ਅਤੇ ਇਸ ਤਰ੍ਹਾਂ ਹੀ ਕੁੱਝ ਲੜਕੀਆਂ ਜੰਮੂ ਤੋਂ ਨਕੋਦਰ ਦਰਬਾਰ ਵਿੱਚ ਨਤਮਸਤਕ ਹੋਣ ਲਈ ਆਇਆ ਸਨ।
ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵੱਲੋਂ ਇੱਕ ਲੜਕੀ ਦਾ ਮੁਬਾਇਲ ਫੋਨ ਖੋ ਲਿਆ ਗਿਆ ਅਤੇ ਲੜਕੀ ਆਪਣੀਆਂ ਸਹੇਲੀਆਂ ਨਾਲ ਜਦੋਂ ਸਿਮ ਕਾਰਡ ਬੰਦ ਕਰਵਾਉਣ ਲਈ ਜਾ ਰਹੀ ਸੀ ਤਾਂ ਉਸ ਨੂੰ ਮੁਬਾਇਲ ਫੋਨ ਖੋ ਕਰਨ ਵਾਲੇ ਮੋਟਰਸਾਈਕਲ ਸਵਾਰ ਦਿਖਾਈ ਦਿਤੇ ਜਿਸ ਤੋਂ ਬਾਅਦ ਉਸ ਨੇ ਅਤੇ ਉਸ ਦੇ ਨਾਲ ਸਹੇਲੀਆਂ ਨੇ ਬਹਾਦਰੀ ਨਾਲ ਇੱਕ ਲੁਟੇਰੇ ਨੂੰ ਕਾਬੂ ਕੀਤਾ ਅਤੇ ਪੁਲਿਸ ਹਵਾਲੇ ਕਰ ਦਿੱਤਾ ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਸਾਥੀ ਲੁਟੇਰੇ ਨੂੰ ਕਾਬੂ ਕੀਤਾ ਅਤੇ ਦੋਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਇਸ ਲੜਕੀ ਦੀ ਬਹਾਦਰੀ ਦੀ ਚਰਚੇ ਨਕੋਦਰ ਵਿੱਚ ਚੱਲ ਰਹੇ ਹਨ
thank for ur valuable coment